ਹੁਣ ਜੂਨੀਅਰ ਡੇਵਿਸ ਕੱਪ ਖਿਡਾਰੀ ਤੇ ਚਾਰ ਹੋਰਨਾਂ ’ਤੇ ਉਮਰ ਸਬੰਧੀ ਧੋਖਾਦੇਹੀ ਦੇ ਦੋਸ਼ ਲੱਗੇ

Tuesday, Jul 07, 2020 - 08:57 PM (IST)

ਹੁਣ ਜੂਨੀਅਰ ਡੇਵਿਸ ਕੱਪ ਖਿਡਾਰੀ ਤੇ ਚਾਰ ਹੋਰਨਾਂ ’ਤੇ ਉਮਰ ਸਬੰਧੀ ਧੋਖਾਦੇਹੀ ਦੇ ਦੋਸ਼ ਲੱਗੇ

ਨਵੀਂ ਦਿੱਲੀ– ਇਕ ਜੂਨੀਅਰ ਖਿਡਾਰੀ ਦੇ ਪਿਤਾ ਦੀ ਸ਼ੋਸ਼ਣ ਦੇ ਮਾਮਲੇ ਵਿਚ ਲੜਾਈ ਨਾਲ ਜੂਨੀਅਰ ਡੇਵਿਸ ਕੱਪ ਖਿਡਾਰੀ ਤੇ ਚਾਰ ਹੋਰਨਾਂ ਵਲੋਂ ਕਥਿਤ ਤੌਰ ’ਤੇ ਉਮਰ ਸਬੰਧੀ ਧੋਖਾਦੇਹੀ ਦਾ ਪਤਾ ਲੱਗਾ ਹੈ ਪਰ ਰਾਸ਼ਟਰੀ ਟੈਨਿਸ ਮਹਾਸੰਘ (ਏ.ਆਈ. ਟੀ. ਏ.) ਨੇ ਸਾਲਾਂ ਤੋਂ ਖੇਡ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਮੁੱਦੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਜੂਨੀਅਰ ਖਿਡਾਰੀ ਨੇ ਦੋਸ਼ ਲਾਇਆ ਸੀ ਕਿ ਸਾਥੀ ਟ੍ਰੇਨੀ ਖਿਡਾਰੀਆਂ ਨੇ ਚੰਡੀਗੜ੍ਹ ਲਾਨ ਟੈਨਿਸ ਸੰਘ (ਸੀ. ਐੱਲ. ਟੀ. ਏ.) ਕੰਪਲੈਕਸ ਵਿਚ ਉਸਦਾ ਸ਼ੋਸ਼ ਕੀਤਾ, ਜਿਸ ਵਿਚ ਜੂਨੀਅਰ ਡੇਵਿਸ ਕੱਪ ਖਿਡਾਰੀ ਵੀ ਸ਼ਾਮਲ ਸਨ। ਇਸ ਤੋਂ ਬਾਅਦ ਲੜੀਕ ਦੇ ਪਿਤਾ ਦੀਆਂ ਕੋਸ਼ਿਸ਼ਾਂ ’ਤੇ ਉਮਰ ਸਬੰਧੀ ਧੋਖਾਦੇਹੀ ਦਾ ਖੁਲਾਸਾ ਹੋਇਆ , ਜਿਸਦੀ ਜਾਂਚ ਪੁਲਸ ਵੀ ਕਰ ਰਹੀ ਹੈ। ਪੀੜਤਾ ਦੇ ਨਾਬਾਲਗ ਹੋਣ ਦੇ ਕਾਰਣ ਉਸਦੇ ਪਿਤਾ ਦੀ ਪਛਾਣ ਨਹੀਂ ਦੱਸੀ ਜਾ ਸਕਦੀ।
ਉਸ ਨੇ ਦੋਸ਼ ਲਾਇਆ ਕਿ ਲੜਕੀ ਦਾ ਸਭ ਤੋਂ ਪਹਿਲਾਂ 2019 ਵਿਚ ਸ਼ੋਸ਼ਣ ਕੀਤਾ ਗਿਆ ਤੇ ਫਿਰ ਜੁਲਾਈ ਵਿਚ ਦੁਬਾਰਾ ਉਸ ਨੂੰ ਇਸਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਅਗਸਤ ਵਿਚ ਇਸ ਮਾਮਲੇ ਵਿਚ ਪਹਿਲੀ ਐੱਫ. ਆਰ. ਆਈ. ਦਰਜ ਕੀਤੀ ਗਈ। ਲੜਕੀ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਭਰੋਸਾ ਹੈ ਕਿ ਜਿਨਸੀ ਸ਼ੋਸ਼ਣ ਕਰਨ ਵਾਲੇ ਵੱਧ ਉਮਰ ਦੇ ਖਿਡਾਰੀ ਹਨ। ਲੜਕੀ ਦੇ ਪਿਤਾ ਨੇ ਟੈਲੀਫੋਨ ਨੇ ਦੱਸਿਆ, ‘‘ਇਸ ਮਾਮਲੇ ਵਿਚ ਸੀ. ਐੱਲ. ਟੀ. ਏ. ਨੂੰ ਮੇਰੀ ਮਦਦ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਨੇ ਮੇਰੇ ਖਿਲਾਫ ਹੀ ਐੱਫ. ਆਈ. ਆਰ. ਦਰਜ ਕਰਵਾ ਦਿੱਤੀ। ਉਸ ਨੂੰ ਭਰੋਸਾ ਨਹੀਂ ਹੈ ਕਿ ਖਿਡਾਰੀ ਵਡੇਰੇ ਉਮਰ ਦੇ ਹਨ। ਅਸੀਂ ਪੀੜਤ ਸੀ ਪਰ ਸੀ. ਐੱਲ. ਟੀ. ਏ. ਨੇ ਖਿਡਾਰੀਆਂ ਨੂੰ ਬਚਾਉਣ ਲਈ ਵਕੀਲਾਂ ਦੀਆਂ ਸੇਵਾਵਾਂ ਲਈਆਂ। ਇੱਥੋਂ ਤਕ ਕਿ ਉਨ੍ਹਾਂ ਦੇ ਜ਼ਮਾਨਤੀ ਬਾਂਡ ਵੀ ਸੀ. ਐੱਲ. ਟੀ. ਏ. ਅਧਿਕਾਰੀਆਂ ਨੇ ਭਰੇ।
ਲੜਕੀ ਦੇ ਪਿਤਾ ਨੇ ਦੋਸ਼ ਲਾਇਆ ਕਿ 2012 ਵਿਚ ਚੰਡੀਗੜ੍ਹ ਅਕੈਡਮੀ ਫਾਰ ਰੂਰਲ ਟੈਨਿਸ (ਚਾਰਟ) ਪ੍ਰੋਗਰਾਮ ਨਾਲ ਜੁੜਨ ਤੋਂ ਬਾਅਦ ਸੀ. ਐੱਲ. ਟੀ. ਨੇ ਉਨ੍ਹਾਂ ਨੂੰ ਫਰਜੀ ਬਰਥ ਸਰਟੀਫਿਕੇਟ ਹਾਸਲ ਕਰਨ ਵਿਚ ਮਦਦ ਕੀਤੀ। ਸੀ. ਐੱਲ. ਟੀ. ਦੇ ਜਨਰਲ ਸਕੱਤਰ ਸੁਧੀਰ ਰਾਜਪਾਲ ਨੇ ਇਹ ਕਹਿ ਕੇ ਟਿਪੱਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਮਾਮਲਾ ਅਦਾਲਤ ਵਿਚ ਹੈ ਜਦਕਿ ਸੰਘ ਦੇ ਸੀ. ਓ. ਓ. ਮੇਘਰਾਜ ਨੇ ਫੋਨ ਜਾਂ ਐੱਸ. ਐੱਮ. ਐੱਸ. ਦਾ ਕੋਈ ਜਵਾਬ ਨਹੀਂ ਦਿੱਤਾ। ਚਟਰਜੀ ਨੇ ਕਿਹਾ ਕਿ ਏ. ਆਈ. ਟੀ. ਏ. ਉਮਰ ਸਬੰਧੀ ਧੋਖਾਦੇਹੀ ਦੇ ਮਾਮਲੇ ਵਿਚ ਅਦਾਲਤ ਦੇ ਫੈਸਲਾ ਦਾ ਇੰਤਜ਼ਾਰ ਕਰੇਗਾ ਤੇ ਫਿਰ ਭਵਿੱਖ ਦੀ ਕਾਰਵਾਈ ’ਤੇ ਫੈਸਲਾ ਕਰੇਗਾ।


author

Gurdeep Singh

Content Editor

Related News