ਜੂਨੀਅਰ ਤੇ ਸੀਨੀਅਰ ਸਟੇਟ ਐਥਲੈਟਿਕਸ ਮੀਟ 18 ਤੋਂ : ਗਿੱਲ

01/12/2019 2:34:31 AM

ਚੰਡੀਗੜ੍ਹ– ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਨੇ ਚੰਡੀਗੜ੍ਹ ਸਬ-ਜੂਨੀਅਰ, ਸੀਨੀਅਰ ਅਤੇ ਸੀਨੀਅਰ ਸਟੇਟ ਐਥਲੈਟਿਕਸ ਮੀਟ 2018-19, ਸਪੋਰਟਸ ਕੰਪਲੈਕਸ ਸੈਕਟਰ 7-ਬੀ, ਚੰਡੀਗੜ੍ਹ ਵਿਖੇ 18 ਤੇ 19 ਜਨਵਰੀ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਡੀ. ਐੱਸ. ਪੀ. ਨੇ ਅੱਜ ਇਥੇ ਦਿੰਦੇ ਹੋਏ ਦੱਸਿਆ ਕਿ 3 ਦਿਨ ਤਕ ਚੱਲਣ ਵਾਲੀ ਇਸ ਮੀਟ ਲਈ 15 ਜਨਵਰੀ ਨੂੰ ਬਾਅਦ ਦੁਪਹਿਰ 5 ਵਜੇ ਤਕ ਖਿਡਾਰੀਆਂ ਦੀਆਂ ਐਂਟਰੀਆਂ ਲਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਐਥਲੈਟਿਕਸ ਮੀਟ 'ਚ ਸਿਰਫ ਚੰਡੀਗੜ੍ਹ ਦੇ ਰਹਿਣ ਵਾਲੇ, ਚੰਡੀਗੜ੍ਹ 'ਚ ਪੜ੍ਹਨ ਵਾਲੇ ਅਤੇ ਚੰਡੀਗੜ੍ਹ 'ਚ ਕੰਮ ਕਰਨ ਵਾਲੇ ਖਿਡਾਰੀ ਹੀ ਸ਼ਮੂਲੀਅਤ ਕਰ ਸਕਦੇ ਹਨ। ਸ਼੍ਰੀ ਗਿੱਲ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੜਕੇ ਤੇ ਲੜਕੀਆਂ ਦੇ ਵੱਖ-ਵੱਖ ਵਰਗਾਂ ਲਈ ਹੋਣ ਵਾਲੀਆਂ ਇਨ੍ਹਾਂ ਖੇਡਾਂ ਲਈ ਹਰੇਕ ਵਰਗ ਦੇ ਖਿਡਾਰੀਆਂ 'ਚ ਪੂਰਾ ਉਤਸ਼ਾਹ ਹੈ।
 


Related News