ਚੀਫ਼ ਖਾਲਸਾ ਦੀਵਾਨ ਦੇ ਸੀਨੀਅਰ ਮੈਂਬਰ ਭਗਵੰਤ ਪਾਲ ਸਿੰਘ ਸੱਚਰ ਹੋਏ ਮੁੜ ਬਹਾਲ

Sunday, Mar 29, 2026 - 12:25 AM (IST)

ਚੀਫ਼ ਖਾਲਸਾ ਦੀਵਾਨ ਦੇ ਸੀਨੀਅਰ ਮੈਂਬਰ ਭਗਵੰਤ ਪਾਲ ਸਿੰਘ ਸੱਚਰ ਹੋਏ ਮੁੜ ਬਹਾਲ

ਅੰਮ੍ਰਿਤਸਰ (ਸਰਬਜੀਤ) : ਸਿੱਖਾਂ ਦੀ ਨਾਮਵਰ ਵਿੱਦਿਅਕ ਤੇ ਧਾਰਮਿਕ ਸੰਸਥਾ ਚੀਫ ਖਾਲਸਾ ਦੀਵਾਨ ਦੀਆਂ ਹੋਈਆਂ ਕਾਰਜਸਾਧਕ ਕਮੇਟੀ ਤੇ ਜਨਰਲ ਹਾਊਸ ਦੀਆਂ ਮੀਟਿੰਗਾਂ ਵਿੱਚ ਜਿੱਥੇ ਸਲਾਨਾ ਬਜਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ,ਉਥੇ ਹੋਰ ਵੀ ਕਈ ਮੁੱਦਿਆਂ ਤੋਂ ਇਲਾਵਾ ਬੀਤੇ ਸਮੇਂ ਵਿੱਚ ਕੁਝ ਦੀਵਾਨ ਦੀਆਂ ਆਪਸੀ ਕੁੜੱਤਣ ਭਰੀਆਂ ਕਾਰਵਾਈਆਂ ਉਪਰੰਤ ਦੀਵਾਨ ਦੇ ਸੀਨੀਅਰ ਮੈਂਬਰ ਭਗਵੰਤ ਪਾਲ ਸਿੰਘ ਸੱਚਰ ਨੂੰ ਵੀ ਹੋਰਨਾਂ ਮੈਂਬਰਾਂ ਦੇ ਨਾਲ ਮੈਂਬਰਸ਼ਿਪ ਤੋਂ ਖਾਰਿਜ ਕਰ ਦਿੱਤਾ ਗਿਆ ਸੀ, ਪਰ ਉਹਨਾਂ ਦੀਆਂ ਬੀਤੇ ਸਮੇਂ ਵਿੱਚ ਦੀਵਾਨ ਪ੍ਰਤੀ ਤੇ ਹੋਰਨਾਂ ਸਿੱਖ ਸੰਸਥਾਵਾਂ ਤੇ ਧਾਰਮਿਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਉਹ ਉੱਤਰੀ ਭਾਰਤ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਲੰਮੇ ਸਮੇਂ ਤੋਂ ਮੈਂਬਰ, ਗੁਰੂ ਖਾਲਸਾ ਹਾਈ ਸਕੂਲ ਸ਼ਾਮ ਨਗਰ ਦੇ ਪ੍ਰਧਾਨ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਢੱਡੇ ਦੇ ਮੀਤ ਪ੍ਰਧਾਨ, ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਮੈਂਬਰ, ਸਿੰਘ ਸਭਾ ਅੰਮ੍ਰਿਤਸਰ ਦੇ ਮੈਂਬਰ ਤੋਂ ਇਲਾਵਾ ਦੁਨੀਆ ਦੀ ਨਾਮਵਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸਿੰਡੀਕੇਟ ਮੈਂਬਰ ਦੀ ਵੀ ਬਤੌਰ ਸੇਵਾ ਨਿਭਾ ਚੁੱਕੇ ਹਨ, ਜਿਸ ਬਾਰੇ ਹਾਊਸ ਨੇ ਸੱਚਰ ਦੇ ਨਾਮ ਤੇ ਤਾਂ ਇੱਕਮੁੱਠ ਹੋ ਕੇ ਪ੍ਰਵਾਨਗੀ ਦਿੱਤੀ, ਭਾਵੇਂ ਕੁਝ ਮੈਂਬਰਾਂ ਵੱਲੋਂ ਇੱਕ ਹੋਰ ਮੈਂਬਰ ਦੀ ਬਹਾਲੀ ਤੇ ਬਹੁਤ ਸਵਾਲ ਉਠਾਏ ਕਿ ਇਸ ਵੱਲੋਂ ਕੀਤੀਆਂ ਬੇਨਿਅਮੀਆਂ ਨੂੰ ਧਿਆਨ ਵਿੱਚ ਰੱਖਦਿਆਂ ਵਿਚਾਰਿਆ ਜਾਵੇ ਜਿਸ ਨੂੰ ਬਾਅਦ ਵਿੱਚ ਪ੍ਰਵਾਨ ਕਰ ਲਿਆ ਗਿਆ।

ਇਸ ਬਾਰੇ ਜਦੋਂ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਤੇ ਹੋਰਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੀਵਾਨ ਨੂੰ ਭਗਵੰਤ ਪਾਲ ਸਿੰਘ ਸੱਚਰ ਵਰਗੇ ਪੜ੍ਹੇ-ਲਿਖੇ ਤੇ ਤਜਰਬੇਕਾਰ ਵਿਅਕਤੀ ਦੀ ਲੋੜ ਹੈ ਜਿਸ ਨਾਲ ਦੀਵਾਨ ਹੋਰ ਵੀ ਬੁਲੰਦੀਆਂ ਨੂੰ ਛੂਹੇਗਾ, ਬਾਕੀ ਮੈਂਬਰਾਂ ਦੀ ਬਹਾਲੀ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਇਹ ਦੀਵਾਨ ਦੇ ਪ੍ਰਧਾਨ ਸਾਹਿਬ ਤੇ ਸਮੁੱਚੇ ਹਾਊਸ ਦਾ ਅਧਿਕਾਰ ਖੇਤਰ ਹੈ, ਦੀਵਾਨ ਦੀ ਚੜ੍ਹਦੀ ਕਲਾ ਤੇ ਬਿਹਤਰੀ ਸੋਚਣ ਵਾਲਿਆਂ ਲਈ ਦੀਵਾਨ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News