ਪੰਜਾਬੀ ਵਿਦਿਆਰਥੀ ਦੇ ਕਤਲ ਮਾਮਲੇ 'ਚ ਕੈਨੇਡਾ ਪੁਲਸ ਦੀ ਵੱਡੀ ਕਾਰਵਾਈ ! 18 ਸਾਲਾ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Wednesday, Mar 25, 2026 - 11:33 AM (IST)

ਪੰਜਾਬੀ ਵਿਦਿਆਰਥੀ ਦੇ ਕਤਲ ਮਾਮਲੇ 'ਚ ਕੈਨੇਡਾ ਪੁਲਸ ਦੀ ਵੱਡੀ ਕਾਰਵਾਈ ! 18 ਸਾਲਾ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਕੈਨੇਡਾ (ਮਲਕੀਤ ਸਿੰਘ)- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਲਬਰਟਾ ਸੂਬੇ ਵਿੱਚ ਇੱਕ ਪੰਜਾਬੀ ਵਿਦਿਆਰਥੀ, ਬੀਰਇੰਦਰ ਸਿੰਘ ਦੇ ਦਿਨ-ਦਿਹਾੜੇ ਹੋਏ ਕਤਲ ਦੇ ਮਾਮਲੇ ਵਿੱਚ ਪੁਲਸ ਨੇ ਇੱਕ 18 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕਤਲ ਦੇ ਦੋਸ਼ ਆਇਦ ਕੀਤੇ ਹਨ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਮੁਲਜ਼ਮ ਦੀ ਪਛਾਣ ਜਿਮੀ ਗੈਸਨਰ ਵਜੋਂ ਹੋਈ ਹੈ, ਜੋ ਲੌਇਡਮਿੰਸਟਰ ਦਾ ਰਹਿਣ ਵਾਲਾ ਹੈ।

ਦੱਸ ਦੇਈਏ ਕਿ 14 ਮਾਰਚ ਨੂੰ ਦੁਪਹਿਰ 3 ਵਜੇ ਦੇ ਕਰੀਬ ਐਡਮੰਟਨ ਦੇ ਦੱਖਣ ਵਿੱਚ ਸਥਿਤ ਲੇਡੁਕ ਨੇੜੇ ਹਾਈਵੇਅ 2, ਜਦੋਂ ਬੀਰਇੰਦਰ ਸਿੰਘ ਆਪਣੇ ਦੋ ਦੋਸਤਾਂ ਨਾਲ ਹੌਂਡਾ ਸਿਵਿਕ ਕਾਰ 'ਚ ਜਾ ਰਿਹਾ ਸੀ ਕਿ ਇੱਕ ਸਲੇਟੀ ਰੰਗ ਦੇ ਪਿਕਅੱਪ ਟਰੱਕ ਨੇ ਉਨ੍ਹਾਂ ਦੀ ਕਾਰ ਦੇ ਨੇੜੇ ਆ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਬੀਰਇੰਦਰ ਸਿੰਘ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ- ''Thank You, India..!'', ਜੰਗ ਵਿਚਾਲੇ ਭਾਰਤੀਆਂ ਵੱਲੋਂ ਆਈ ਮਦਦ 'ਤੇ ਇਰਾਨ ਨੇ ਕੀਤਾ ਧੰਨਵਾਦ

ਪੁਲਸ ਨੇ ਮੁਲਜ਼ਮ ਜਿਮੀ ਗੈਸਨਰ ਨੂੰ ਸ਼ਨੀਵਾਰ ਨੂੰ ਸਸਕੈਚਵਨ ਦੇ ਕੈਨੋ ਲੇਕ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਨੂੰ ਹੁਣ ਵਾਪਸ ਅਲਬਰਟਾ ਲਿਆਂਦਾ ਜਾ ਰਿਹਾ ਹੈ, ਜਿੱਥੇ ਉਸ ਨੂੰ ਲੇਡੁਕ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਸ ਅਨੁਸਾਰ ਮੁਲਜ਼ਮ 'ਤੇ ਦੂਜੇ ਦਰਜੇ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਬੀਰਇੰਦਰ ਸਿੰਘ, ਜੋ ਤਿੰਨ ਸਾਲ ਪਹਿਲਾਂ ਕੈਨੇਡਾ ਆਇਆ ਸੀ, ਇੱਕ ਅੰਮ੍ਰਿਤਧਾਰੀ ਸਿੱਖ ਸੀ। ਇਸ ਘਟਨਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਿੱਖ ਜਥੇਬੰਦੀਆਂ ਨੇ ਪੁਲਸ ਨੂੰ ਇਸ ਮਾਮਲੇ ਦੀ 'ਨਫ਼ਰਤ ਤੋਂ ਪ੍ਰੇਰਿਤ ਅਪਰਾਧ' ਵਜੋਂ ਜਾਂਚ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ, RCMP ਦੇ ਬੁਲਾਰੇ ਨੇ ਕਿਹਾ ਹੈ ਕਿ ਅਜੇ ਤੱਕ ਕਤਲ ਦਾ ਮਕਸਦ ਸਪੱਸ਼ਟ ਨਹੀਂ ਹੋਇਆ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ, ਪਰ ਜਾਂਚ ਦੀ ਨਿੱਜਤਾ ਬਣਾਈ ਰੱਖਣ ਲਈ ਅਜੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ- ਹੁਣ ਜੰਗਬੰਦੀ ਚਾਹੁੰਦੈ ਅਮਰੀਕਾ ! ਇਰਾਨ ਨੂੰ ਸੀਜ਼ਫਾਇਰ ਲਈ ਭੇਜ'ਤੀ ਸ਼ਰਤਾਂ ਦੀ ਲਿਸਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News