ਪੰਜਾਬ: 18 ਸਾਲਾ ਕੁੜੀ ਨੇ ਕਰਵਾਈ Love Marriage ਤੇ ਫ਼ਿਰ ਥੋੜ੍ਹੀ ਦੇਰ ਬਾਅਦ ਹੀ...

Monday, Mar 30, 2026 - 12:13 PM (IST)

ਪੰਜਾਬ: 18 ਸਾਲਾ ਕੁੜੀ ਨੇ ਕਰਵਾਈ Love Marriage ਤੇ ਫ਼ਿਰ ਥੋੜ੍ਹੀ ਦੇਰ ਬਾਅਦ ਹੀ...

ਲੁਧਿਆਣਾ (ਰਾਜ): ਲੁਧਿਆਣਾ ਦੇ ਲੋਹਾਰਾ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਿਚ Love Marriage ਦਾ ਖ਼ੌਫ਼ਨਾਕ ਅੰਤ ਵੇਖਣ ਨੂੰ ਮਿਲਿਆ ਹੈ। ਕਸਾਈ ਬਣੇ ਪਤੀ ਨੇ ਆਪਣੀ ਹੀ 18 ਸਾਲਾ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਬਿਹਾਰ ਭੱਜ ਗਿਆ ਸੀ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ  ਪੁਲਸ ਰਿਮਾਂਡ ਲਿਆ ਗਿਆ ਹੈ। 

ਜਾਣਕਾਰੀ ਮੁਤਾਬਕ, ਮ੍ਰਿਤਕਾ ਸੁਮਨ ਤੇ ਉਸ ਦਾ ਪਤੀ ਅਮਨ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਸਨ ਤੇ ਅੱਜਕੱਲ੍ਹ ਲੁਧਿਆਣਾ ਦੇ ਲੋਹਾਰਾ ਰੋਡ 'ਤੇ ਕਿਰਾਏ ਦੇ ਮਕਾਨ ਵਿਚ ਰਹਿ ਕੇ ਦਿਹਾੜੀ-ਮਜ਼ਦੂਰੀ ਕਰਦੇ ਸਨ। ਬੀਤੇ ਦਿਨੀਂ ਗੁਆਂਢੀਆਂ ਨੂੰ ਜਦੋਂ ਪਤੀ-ਪਤਨੀ ਕਿੱਧਰੇ ਨਜ਼ਰ ਨਹੀਂ ਆਏ ਤੇ ਉਨ੍ਹਾਂ ਦੇ ਕਮਰੇ 'ਚੋਂ ਅਜੀਬ ਜਿਹੀ ਬੋਅ ਆ ਰਹੀ ਸੀ। 22 ਮਾਰਚ ਨੂੰ ਜਦੋਂ ਮਕਾਨ ਮਾਲਕ ਦੀ ਸੂਚਨਾ 'ਤੇ ਲੋਕਾਂ ਨੇ ਕਮਰੇ ਦਾ ਤਾਲਾ ਤੋੜਿਆ ਤਾਂ ਅੰਦਰ ਦਾ ਮੰਜ਼ਰ ਵੇਖ ਕੇ ਸਭ ਦੀ ਰੂਹ ਕੰਬ ਗਈ। ਕਮਰੇ ਦੇ ਅੰਦਰ ਸੁਮਨ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਮਗਰੋਂ ਥਾਣਾ ਡਾਪਾ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਇਸ ਜੋੜੇ ਦਾ ਵਿਆਹ ਮਹਿਜ਼ 3 ਮਹੀਨੇ ਪਹਿਲਾਂ ਹੀ ਹੋਇਆ ਸੀ। ਦੋਵੇਂ ਚੰਗੇ ਭਵਿੱਖ ਦੇ ਸੁਫ਼ਨੇ ਲੈ ਕੇ ਲੁਧਿਆਣੇ ਆਏ ਸੀ, ਪਰ ਕਿਸ ਨੂੰ ਪਤਾ  ਸੀ ਕਿ ਇਹ ਸਫ਼ਰ ਇੰਨੀ ਛੇਤੀ ਤੇ ਇਸ ਤਰ੍ਹਾਂ ਖ਼ਤਮ ਹੋਵੇਗਾ। ਸ਼ੁਰੂਆਤੀ ਜਾਂਚ ਵਿਚ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੁਲਜ਼ਮ ਅਮਨ ਨੇ ਸੁਮਨ ਦਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਤੇ ਬਾਹਰੋਂ ਤਾਲਾ ਲਲਗਾ ਕੇ ਫ਼ਰਾਰ ਹੋ ਗਿਆ। 

ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਰਵਿੰਦਰ ਕੁਮਾਰ ਨੇ ਦੱਸਿਆ ਕਿ ਵਾਰਦਾਤ ਦੇ ਤੁਰੰਤ ਬਾਅਦ ਮੁਲਜ਼ਮ ਨੇ ਆਪਣਾ ਮੋਬਾਈਲ ਫ਼ੋਨ ਬੰਦ ਕਰ ਦਿੱਤਾ ਸੀ, ਤਾਂ ਜੋ ਪੁਲਸ ਉਸ ਦੀ ਲੋਕੇਸ਼ਨ ਟ੍ਰੇਸ ਨਾ ਕਰ ਸਕੇ। ਪੁਲਸ ਨੇ ਤਕਨੀਕੀ ਸਹਾਇਤਾ ਤੇ ਗੁਪਤ ਸੂਚਨਾ ਦੇ ਅਧਾਰ 'ਤੇ ਮੁਲਜ਼ਮ ਦਾ ਪਿੱਛਾ ਕੀਤਾ ਤੇ ਉਸ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਏ. ਐੱਸ. ਆਈ. ਨੇ ਦੱਸਿਆ ਕਿ ਅਮਨ ਅਜੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਅਜੇ ਤਕ ਉਸ ਨੇ ਆਪਣਾ ਜੁਰਮ ਪੂਰੀ ਤਰ੍ਹਾਂ ਕਬੂਲ ਨਹੀਂ ਕੀਤਾ ਹੈ। ਫ਼ਿਲਹਾਲ ਪੁੱਛਗਿੱਛ ਚੱਲ ਰਹੀ ਹੈ। 


author

Anmol Tagra

Content Editor

Related News