ਪੰਜਾਬ ''ਚ FIR ਦੀ ਕਾਪੀ ਲਈ 80 ਰੁਪਏ ਦੀ ਫ਼ੀਸ ''ਤੇ ਬੋਲੇ ਪਰਗਟ ਸਿੰਘ- ''ਇਹ ਪੁਲਸ ਸਟੇਟ ਵਾਲੀ ਸੋਚ...''
Tuesday, Mar 24, 2026 - 03:25 PM (IST)
ਜਲੰਧਰ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਵਿਚ FIR ਦੀ ਕਾਪੀ ਡਾਊਨਲੋਡ ਕਰਨ ਲਈ ਲਗਾਈ ਗਈ ਫ਼ੀਸ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ 'ਪੁਲਸ ਸਟੇਟ' ਵਾਲੀ ਸੋਚ ਨੂੰ ਦਰਸਾਉਂਦਾ ਹੈ।
ਪਰਗਟ ਸਿੰਘ ਨੇ ਕਿਹਾ ਕਿ RTI ਰਾਹੀਂ ਢੰਗ ਨਾਲ ਜਵਾਬ ਦੇਣ ਦੀ ਪ੍ਰਕਿਰਿਆ ਨੂੰ ਕਮਜ਼ੋਰ ਕਰਕੇ ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਖ਼ਤਮ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ FIR ਦੀ ਕਾਪੀ ਡਾਊਨਲੋਡ ਕਰਨ ਲਈ ₹80 ਦੀ ਫੀਸ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਨਾ ਸਿਰਫ਼ ਆਮ ਲੋਕਾਂ ਦੀ ਪਹੁੰਚ ਨੂੰ ਸੀਮਿਤ ਕਰਦਾ ਹੈ, ਸਗੋਂ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਦੇ ਮਕਸਦ ‘ਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ।
After effectively shutting down meaningful RTI responses and weakening transparency, @AamAadmiParty government has now imposed an ₹80 fee to download FIR copies in Punjab.
— Pargat Singh (@PargatSOfficial) March 24, 2026
This move not only restricts public access but also raises serious concerns about tracking citizens’… pic.twitter.com/UWWEktQmKU
ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਮਜ਼ਬੂਤ ਲੋਕਤੰਤਰ ਸਰਕਾਰ ਅਤੇ ਪੁਲਸ ਨੂੰ ਹੋਰ ਜਵਾਬਦੇਹ ਬਣਾਉਣ ਨਾਲ ਬਣਦਾ ਹੈ-ਨਾ ਕਿ ਪਾਰਦਰਸ਼ਿਤਾ ‘ਤੇ ਕੀਮਤ ਲਗਾ ਕੇ। ਉਨ੍ਹਾਂ ਅਖ਼ੀਰ ਵਿਚ ਕਿਹਾ, "ਇਹ ਸਾਫ਼ ਤੌਰ ‘ਤੇ 'ਪੁਲਸ ਸਟੇਟ' ਦੀ ਸੋਚ ਨੂੰ ਦਰਸਾਉਂਦਾ ਹੈ।"
