ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! 18 ਸਾਲਾ ਕੁੜੀ ਨੇ ਕਰਵਾਈ Love Marriage ਤੇ ਫ਼ਿਰ...

Monday, Mar 23, 2026 - 02:07 PM (IST)

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! 18 ਸਾਲਾ ਕੁੜੀ ਨੇ ਕਰਵਾਈ Love Marriage ਤੇ ਫ਼ਿਰ...

ਲੁਧਿਆਣਾ (ਰਾਜ): ਲੁਧਿਆਣਾ ਤੋਂ ਇਕ ਦਿਲ-ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ Love Marriage ਕਰਵਾਉਣ ਵਾਲੀ ਇਕ ਕੁੜੀ ਦੀ ਸ਼ੱਕੀ ਹਾਲਾਤ ਵਿ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਨੇ ਆਪਣੇ ਹੀ ਜਵਾਈ 'ਤੇ ਧੀ ਦਾ ਕਤਲ ਕਰਨ ਦੇ ਦੋਸ਼ ਲਗਾਏ ਹਨ। ਪੁਲਸ ਨੇ ਮੁਲਜ਼ਮ ਅਮਨ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। 

ਸ਼ਿਕਾਇਤਕਰਤਾ ਅਨੁਜ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਇਨ੍ਹਾਂ ਦੀ 18 ਸਾਲਾ ਧੀ ਸੁਮਨ ਨੇ ਆਪਣੀ ਨਰਜ਼ੀ ਨਾਲ ਅਮਨ ਨਾਂ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਮਗਰੋਂ ਦੋਵੇਂ ਅਮਰੀਸ਼ ਨਾਂ ਦੇ ਵਿਅਕਤੀ ਦੇ ਮਕਾਨ ਵਿਚ ਕਿਰਾਏ 'ਤੇ ਰਹਿ ਰਹੇ ਸਨ। ਪਿਤਾ ਦਾ ਦੋਸ਼ ਹੈ ਕਿ ਅਮਨ ਅਕਸਰ ਸੁਮਨ ਦੇ ਨਾਲ ਕੁੱਟਮਾਰ ਕਰਦਾ ਸੀ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ।

ਇਸ ਘਟਨਾ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ 22 ਮਾਰਚ ਨੂੰ ਮਕਾਨ ਮਾਲਕ ਅਮਰੀਸ਼ ਨੇ ਪਰਿਵਾਰ ਨੂੰ ਫ਼ੋਨ ਕਰ ਕੇ ਸੂਚਨਾ ਦਿੱਤੀ। ਜਦੋਂ ਪਰਿਵਾਰ ਮੌਕੇ 'ਤੇ ਪਹੁੰਚਿਆ ਤਾਂ ਕਮਰੇ ਦਾ ਨਜ਼ਾਰਾ ਵੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੁਮਨ ਜ਼ਮੀਨ 'ਤੇ ਵਿਛੇ ਗੱਦੇ 'ਤੇ ਮ੍ਰਿਤਕ ਪਈ ਸੀ। ਪੀੜਤ ਪਿਤਾ ਨੇ ਪੁਲਸ ਕੋਲ ਦਰਜ ਬਿਆਨ ਵਿਚ ਸਪਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਧੀ ਸੁਮਨ ਦਾ ਕਤਲ ਉਸ ਦੇ ਪਤੀ ਅਮਨ ਨੇ ਹੀ ਕੀਤਾ ਹੈ। ਘਰੇਲੂ ਕਲੇਸ਼ ਤੇ ਕੁੱਟਮਾਰ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਪਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


author

Anmol Tagra

Content Editor

Related News