ਆਪਣੀ ਖੂਬਸੂਰਤੀ ਦੀ ਵਜ੍ਹਾ ਨਾਲ ਸੁਰਖੀਆਂ 'ਚ ਰਹਿੰਦੀ ਹੈ ਆਂਦਰੇ ਰਸੇਲ ਦੀ ਪਤਨੀ ਜੇਸਿਮ ਲਾਰਾ

Friday, Jul 28, 2017 - 06:22 PM (IST)

ਆਪਣੀ ਖੂਬਸੂਰਤੀ ਦੀ ਵਜ੍ਹਾ ਨਾਲ ਸੁਰਖੀਆਂ 'ਚ ਰਹਿੰਦੀ ਹੈ ਆਂਦਰੇ ਰਸੇਲ ਦੀ ਪਤਨੀ ਜੇਸਿਮ ਲਾਰਾ

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਆਲਰਾਊਂਡਰ ਆਂਦਰੇ ਰਸੇਲ ਜਿਸ ਤਰ੍ਹਾਂ ਆਪਣੀ ਗੇਂਦਬਾਜ਼ੀ ਨੂੰ ਲੈ ਕੇ ਮੈਦਾਨ 'ਤੇ ਛਾਏ ਰਹਿੰਦੇ ਹਨ, ਉਸੇ ਤਰ੍ਹਾਂ ਉਨ੍ਹਾਂ ਦੀ ਪਤਨੀ ਜੇਸਿਮ ਲਾਰਾ ਵੀ ਆਪਣੀ ਖੂਬਸੂਰਤੀ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। 
ਜੇਸਿਮ ਲਾਰਾ ਇਕ ਮਾਡਲ ਹੈ ਅਤੇ ਉਨ੍ਹਾਂ ਨੇ ਕਈ ਹੌਟ ਫੋਟੋਸ਼ੂਟ ਵੀ ਕਰਵਾਏ ਹਨ। ਸੋਸ਼ਲ ਸਾਈਡ ਇੰਸਟਾਗ੍ਰਾਮ 'ਤੇ ਵੀ ਇਨ੍ਹਾਂ ਦੀ ਕਾਫੀ ਫੈਂਸ ਫੋਲੋਇੰਗ ਹੈ ਅਤੇ ਅਜੇ ਤਕ ਇਨ੍ਹਾਂ ਨੂੰ 22 ਹਜ਼ਾਰ ਲੋਕ ਫਾਲੋ ਕਰ ਚੁੱਕੇ ਹਨ। ਖਾਸ ਗੱਲ ਤਾਂ ਇਹ ਹੈ ਕਿ ਜੇਸਿਮ ਲਾਰਾ ਨੂੰ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਬੇਹੱਦ ਪਸੰਦ ਹੈ ਅਤੇ ਉਹ ਇੰਸਟਾ 'ਤੇ ਉਨ੍ਹਾਂ ਦੇ ਨਾਲ ਤਸਵੀਰ ਵੀ ਪੋਸਟ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਜੇਸਿਮ ਲਾਰਾ ਜ਼ਿਆਦਾਤਰ ਮੈਚਾਂ 'ਚ ਰਸੇਲ ਦੇ ਨਾਲ ਰਹਿੰਦੀ ਹੈ ਅਤੇ ਟੀਮ ਅਤੇ ਉਨ੍ਹਾਂ ਨੂੰ ਸੁਪੋਰਟ ਕਰਨ ਦੇ ਲਈ ਸਟੇਡੀਅਮ 'ਚ ਨਜ਼ਰ ਆਉਂਦੀ ਹੈ।

PunjabKesari


Related News