ਮੋਢੇ ਦੀ ਸੱਟ ਕਾਰਨ ਵਿੰਡੀਜ਼ ਦੇ ਕਪਤਾਨ ਜੇਸਨ ਪੂਰੇ ਦੌਰੇ ''ਚੋਂ ਬਾਹਰ

Wednesday, Nov 14, 2018 - 04:52 PM (IST)

ਮੋਢੇ ਦੀ ਸੱਟ ਕਾਰਨ ਵਿੰਡੀਜ਼ ਦੇ ਕਪਤਾਨ ਜੇਸਨ ਪੂਰੇ ਦੌਰੇ ''ਚੋਂ ਬਾਹਰ

ਨਵੀਂ ਦਿੱਲੀ— ਹਾਲ ਹੀ 'ਚ ਭਾਰਤ ਦੌਰੇ 'ਤੇ ਆਈ ਵਿੰਡੀਜ਼ ਟੀਮ ਦੇ ਕਪਤਾਨ ਜੇਸਨ ਹੋਲਡਰ ਨੂੰ ਲੱਗੀ ਸੱਟ ਹੁਣ ਤੇ ਇੰਨੀ ਭਾਰੀ ਪਈ ਕਿ ਉਨ੍ਹਾਂ ਨੂੰ ਪੂਰੇ ਬੰਗਲਾਦੇਸ਼ ਦੌਰੇ ਤੋਂ ਬਾਹਰ ਰਹਿਣਾ ਹੋਵੇਗਾ। ਭਾਰਤ ਦੌਰੇ 'ਤੇ ਹੋਲਡਰ ਨੂੰ ਮੋਢੇ 'ਚ ਸੱਟ ਲੱਗੀ ਸੀ ਜਿਸਦਾ ਨਤੀਜਾ ਹੁਣ ਇਹ ਨਿਕਲਿਆ ਹੈ ਕਿ ਉਨ੍ਹਾਂ ਨੂੰ ਪੂਰੇ ਚਾਰ ਹਫਤਿਆਂ ਤੱਕ ਕ੍ਰਿਕਟ ਦੇ ਮੈਦਾਨ ਤੋਂ ਬਾਹਰ ਰਹਿਣਾ ਹੋਵੇਗਾ। ਕੈਰੇਬਿਅਨ ਨਿਊਜ਼ ਸਰਵਿਸ ਨਾਲ ਗੱਲ ਕਰਦੇ ਹੋਏ ਵੈਸਟਇੰਡੀਜ਼ ਕ੍ਰਿਕਟ ਦੇ ਸੀ.ਈ.ਓ. ਨੇ ਸਾਫ ਕੀਤਾ ਕਿ,'ਹੋਲਡਰ ਨੂੰ ਨਵੰਬਰ-ਦਸੰਬਰ ਵਿਚਕਾਰ ਫਿਜੀਓਥਰੈਪੀ ਦੇ ਦੌਰ ਤੋਂ ਗੁਜ਼ਰਨਾ ਹੋਵੇਗਾ ਅਤੇ ਚਾਰ ਹਫਤਿਆਂ ਤੋਂ ਬਾਅਦ ਹੀ ਉਨ੍ਹਾਂ ਦੀ ਫਿਟਨੈੱਸ ਦੇ ਬਾਰੇ ਫੈਸਲਾ ਹੋ ਸਕੇਗਾ।'

ਉਨ੍ਹਾਂ ਮੁਤਾਬਕ ਬੋਰਡ ਦੀ ਮੈਡੀਕਲ ਟੀਮ ਮੁਤਾਬਕ ਜੇਕਰ ਜੇਸਨ ਹੋਲਡਰ ਗੇਂਦਬਾਜ਼ੀ ਕਰਦੇ ਹਨ ਤਾਂ ਉਨ੍ਹਾਂ ਦੀ ਸੱਟ ਹੋਰ ਜ਼ਿਆਦਾ ਹੋ ਸਕਦੀ ਹੈ ਅਤੇ ਫਿਰ ਉਨ੍ਹਾਂ ਨੂੰ ਸਰਜਰੀ ਦੀ ਵੀ ਜ਼ਰੂਰਤ ਪੈ ਸਕਦੀ ਹੈ। ਉਨ੍ਹਾਂ ਨੇ ਬੰਗਲਾਦੇਸ਼ ਦੌਰੇ ਤੋਂ ਬਾਹਰ ਰਹਿਣ ਦਾ ਫੈਸਲਾ ਲਿਆ ਹੈ। ਹੋਲਡਰ ਦਾ ਕਹਿਣਾ ਹੈ ਕਿ ਉਹ ਬੰਗਲਾਦੇਸ਼ ਦੌਰੇ ਤੇ ਨਾ ਜਾਣ ਕਾਰਨ ਬਹੁਤ ਨਿਰਾਸ਼ ਹਨ। ਪਰ ਉਹ ਆਪਣੀ ਮੈਡੀਕਲ ਟੀਮ ਦੀ ਸਲਾਹ ਦਾ ਹੀ ਪਾਲਨ ਕਰਣਗੇ। 22 ਨਵੰਬਰ ਤੋਂ ਸ਼ੁਰੂ ਹੋ ਰਹੇ ਵੈਸਟਇੰਡੀਜ਼ ਦੇ ਬੰਗਲਾਦੇਸ਼ ਦੌਰੇ 'ਤੇ ਦੋ ਟੈਸਟ, ਤਿੰਨ ਵਨ ਡੇ ਅਤੇ ਤਿੰਨ ਟੀ-20 ਮੈਚ ਖੇਡੇ ਜਾਣਗੇ। ਹੋਲਡਰ ਦੀ ਗੈਰਹਾਜ਼ਰੀ 'ਚ ਉਪਕਪਤਾਨ ਕ੍ਰੇਗ ਬ੍ਰੇਥਵੇਟ ਨੂੰ ਕੈਰੇਬਿਆਈ ਟੀਮ ਦੀ ਕਮਾਨ ਸੌਂਪੀ ਸਕਦੀ ਹੈ।


author

suman saroa

Content Editor

Related News