ਪੁਲਸ ਦੀ ਗ੍ਰਿਫ਼ਤ ''ਚੋਂ ਭੱਜਿਆ ਮੁਲਜ਼ਮ, ਹਥਕੜੀ ਛੁਡਾ ਕੇ ਚਲਦੀ ਗੱਡੀ ''ਚੋਂ ਛਾਲ ਮਾਰ ਹੋਇਆ ਫ਼ਰਾਰ

Sunday, Jan 25, 2026 - 12:57 PM (IST)

ਪੁਲਸ ਦੀ ਗ੍ਰਿਫ਼ਤ ''ਚੋਂ ਭੱਜਿਆ ਮੁਲਜ਼ਮ, ਹਥਕੜੀ ਛੁਡਾ ਕੇ ਚਲਦੀ ਗੱਡੀ ''ਚੋਂ ਛਾਲ ਮਾਰ ਹੋਇਆ ਫ਼ਰਾਰ

ਲੁਧਿਆਣਾ (ਰਾਜ): ਜਗਰਾਓਂ ਪੁਲ਼ ਨੇੜੇ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਪੁਲਸ ਰਿਮਾਂਡ 'ਤੇ ਲਿਆ ਗਿਆ ਇਕ ਮੁਲਜ਼ਮ ਚਲਦੀ ਸਰਕਾਰੀ ਗੱਡੀ ਦੀ ਬਾਰੀ ਖੋਲ੍ਹ ਕੇ ਫ਼ਰਾਰ ਹੋ ਗਿਆ। ਪੁਲਸ ਪਾਰਟੀ ਉਸ ਨੂੰ ਫੜਣ ਲਈ ਪਿੱਛੇ ਵੀ ਭੱਜੀ, ਪਰ ਮੁਲਜ਼ਮ ਹਨੇਰੇ ਦਾ ਫ਼ਾਇਦਾ ਚੁੱਕ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਮੁਲਜ਼ਮ ਵਿੱਕੀ ਰਾਜ ਹੈ। ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਜਾਣਕਾਰੀ ਮੁਤਾਬਕ, ਥਾਣਾ ਡਵੀਜ਼ਨ ਨੰਬਰ 2 ਵਿਚ ਦਰਜ ਮੁਕੱਦਮਾ ਨੰਬਰ 09/2026 ਦੇ ਮੁਲਜ਼ਮ ਜਮੀਪਾਲ, ਵਿੱਕੀ ਰਾਜ ਤੇ ਜਗਦੀਪ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਮਾਣਯੋਗ ਅਦਾਲਤ ਪ੍ਰਭਜੋਤ ਭੱਟੀ ਦੀ ਕੋਰਟ ਤੋਂ ਇਨ੍ਹਾਂ ਮੁਲਜ਼ਮਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ। 23 ਜਨਵਰੀ ਦੀ ਰਾਤ ਨੂੰ ਜਦੋਂ ਸਬ-ਇੰਸਪੈਕਟਰ ਗੁਰਦੇਵ ਸਿੰਘ, ਹਵਲਦਾਰ ਸਾਹਿਲ ਅਤੇ PHG ਕਰਰਮ ਸਿੰਘ ਮੁਲਜ਼ਮ ਨੂੰ ਸਰਕਾਰੀ ਗੱਡੀ ਵਿਚ ਵਾਪਸ ਲੈ ਕੇ ਜਾ ਰਹੇ ਸਨ, ਜਦੋਂ ਜਗਰਾਓਂ ਪੁਲ਼ ਨੇੜੇ ਸਥਿਤ JMD ਮਾਲ ਦੇ ਸਾਹਮਣੇ ਪਹੁੰਚੀ, ਤਾਂ ਗੱਡੀ ਦੀ ਪਿਛਲੀ ਸੀਟ 'ਤੇ ਬੈਠੇ ਮੁਲਜ਼ਮ ਵਿੱਕੀ ਰਾਜ ਨੇ ਅਚਾਨਕ ਆਪਣੀ ਹੱਥਕੜੀ ਤੋਂ ਹੱਥ ਛੁਡਵਾਇਆ ਤੇ ਚੱਲਦੀ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਛਾਲ ਮਾਰ ਦਿੱਤੀ। ਪੁਲਸ ਮੁਲਾਜ਼ਮਾਂ ਨੇ ਤੁਰੰਤ ਪਿੱਛਾ ਕੀਤਾ, ਪਰ ਰਾਤ ਦੇ ਹਨੇਰੇ ਕਾਰਨ ਉਹ ਗਲੀਆਂ ਵਿਚ ਗਾਇਬ ਹੋ ਗਿਆ। 

ਇਸ ਘਟਨਾ ਮਗਰੋਂ ਪੁਲਸ ਮਹਿਕਮੇ ਵਿਚ ਭੜਥੂ ਪੈ ਗਏ। ਲਾਪਰਵਾਹ ਅਧਿਕਾਰੀਆਂ ਤੇ ਮੁਲਾਜ਼ਮਾਂ 'ਤੇ ਵੀ ਕਾਰਵਾਈ ਦੀ ਤਲਵਾਰ ਲਟਕ ਸਕਦੀ ਹੈ। ਫ਼ਿਲਹਾਲ, ਪੁਲਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮ ਦੀ ਭਾਲ ਵਿਚ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ। 


author

Anmol Tagra

Content Editor

Related News