ਬੇਘਰ ਸਾਧੂ ਦੀ ਠੰਡ ਕਾਰਨ ਮੌਤ
Wednesday, Jan 21, 2026 - 05:10 PM (IST)
ਬਠਿੰਡਾ (ਸੁਖਵਿੰਦਰ) : ਪੋਸਟ ਆਫ਼ਿਸ ਬਜ਼ਾਰ ਵਿਚ ਇੱਕ ਸਾਧੂ ਦੀ ਠੰਡ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਹਾਰਾ ਜਨਸੇਵਾ ਨੂੰ ਸੂਚਨਾ ਮਿਲੀ ਕਿ ਪੋਸਟ ਆਫ਼ਿਸ ਬਜ਼ਾਰ ਵਿਚ ਇਕ ਸਾਧੂ ਗੰਭੀਰ ਹਾਲਤ ਵਿਚ ਪਿਆ ਹੈ। ਸੂਚਨਾ ਮਿਲਣ 'ਤੇ ਸੰਸਥਾ ਵਰਕਰ ਰਾਜਿੰਦਰ ਕੁਮਾਰ ਅਤੇ ਗੌਤਮ ਗੋਇਲ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।
ਇੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਕੋਤਵਾਲੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਕੀਤੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਉਸ ਕੋਲ ਕੋਈ ਪਛਾਣ ਦਸਤਾਵੇਜ਼ ਨਹੀਂ ਸਨ। ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।
