ਰੇਲਵੇ ਦੇ ਖੰਡਰਾਂ ''ਚੋਂ ਮਿਲੀ ਲਾਸ਼ ਦੀ ਹੋਈ ਸ਼ਨਾਖ਼ਤ
Saturday, Jan 17, 2026 - 05:13 PM (IST)
ਬਠਿੰਡਾ (ਸੁਖਵਿੰਦਰ) : ਸਥਾਨਕ ਠੰਡੀ ਸੜਕ 'ਤੇ ਇੱਕ ਚਰਚ ਦੇ ਪਿੱਛੇ ਇੱਕ ਖ਼ਾਲੀ ਰੇਲਵੇ ਕੁਆਰਟਰ ਦੇ ਖੰਡਰਾਂ ਵਿਚੋਂ ਬੀਤੇ ਦਿਨ ਮਿਲੀ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਦੀ ਸ਼ਨਾਖ਼ਤ ਹੋ ਗਈ ਹੈ। ਕੈਨਾਲ ਪੁਲਸ ਦੀ ਸਹਾਇਤਾ ਨਾਲ ਮ੍ਰਿਤਕ ਦੀ ਸ਼ਨਾਖ਼ਤ ਰਮੇਸ਼ ਕੁਮਾਰ (60) ਪੁੱਤਰ ਰਾਮਪਾਲ ਨਿਵਾਸੀ ਮੁਲਤਾਨੀਆ ਰੋਡ ਵਜੋਂ ਕੀਤੀ ਗਈ ਹੈ।
ਮ੍ਰਿਤਕ ਕੁੱਝ ਸਮੇਂ ਤੋਂ ਘਰੋਂ ਲਾਪਤਾ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
