IPL Auction : ਸਟਾਰਕ ਨੇ ਤੋੜ ਦਿੱਤਾ IPL 'ਚ ਸਭ ਤੋਂ ਮਹਿੰਗੇ ਖਿਡਾਰੀ ਦੇ ਤੌਰ 'ਤੇ ਵਿਕਣ ਦਾ ਰਿਕਾਰਡ, ਜਾਣੋ ਰਕਮ
Tuesday, Dec 19, 2023 - 06:13 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਅੱਜ ਸ਼ੁਰੂ ਹੋ ਗਈ ਹੈ। ਲਗਭਗ ਕਈ ਵੱਡੇ ਖਿਡਾਰੀਆਂ ਦੀ ਬੋਲੀ ਲੱਗ ਚੁੱਕੀ ਹੈ। ਅਜਿਹੇ 'ਚ ਦੋ ਆਸਟ੍ਰੇਲੀਆਈ ਖਿਡਾਰੀਆਂ ਦੀ IPL ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਬੋਲੀ ਲੱਗੀ ਹੈ।
ਕੇਕੇਆਰ ਨੇ ਮਿਸ਼ੇਲ ਸਟਾਰਕ ਨੂੰ 24.75 ਕਰੋੜ ਰੁਪਏ ਵਿੱਚ ਖਰੀਦ ਕੇ ਨਵਾਂ ਰਿਕਾਰਡ ਬਣਾਇਆ ਹੈ। ਇਹ ਰਿਕਾਰਡ ਕਮਿੰਸ ਦੇ ਸਾਥੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਤੋੜਿਆ ਹੈ। ਹੁਣ ਆਈ. ਪੀ. ਐਲ. ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਬਣ ਗਿਆ ਹੈ। ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੀ ਟੀਮ ਨੇ 24.75 ਕਰੋੜ ਰੁਪਏ ਵਿੱਚ ਖਰੀਦਿਆ ਹੈ।
ਸਨਰਾਈਜ਼ਰਸ ਹੈਦਰਾਬਾਦ ਨੇ 6ਵੀਂ ਵਾਰ ਵਿਸ਼ਵ ਕੱਪ ਜੇਤੂ ਆਸਟਰੇਲੀਆਈ ਟੀਮ ਦੇ ਕਪਤਾਨ ਪੈਟ ਕਮਿੰਸ ਲਈ 20 ਕਰੋੜ 50 ਲੱਖ ਰੁਪਏ ਦੀ ਬੋਲੀ ਲਗਾਈ। ਇਸ ਦੇ ਨਾਲ ਹੀ ਫਰੈਂਚਾਇਜ਼ੀ ਨੇ ਹਰਸ਼ਲ ਪਟੇਲ ਅਤੇ ਡੇਰਿਲ ਮਿਸ਼ੇਲ 'ਤੇ ਵੀ ਵੱਡੀ ਬੋਲੀ ਲਗਾਈ। ਕਮਿੰਸ ਤੋਂ ਇਲਾਵਾ ਸਨਰਾਈਜ਼ਰਜ਼ ਨੇ ਵਿਸ਼ਵ ਕੱਪ ਫਾਈਨਲ ਦੇ ਹੀਰੋ ਟ੍ਰੈਵਿਸ ਹੈੱਡ ਨੂੰ ਵੀ 6 ਕਰੋੜ 80 ਲੱਖ ਰੁਪਏ 'ਚ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ : ਮੁੰਬਈ ਇੰਡੀਅਨਸ ਦਾ ਕਪਤਾਨ ਬਣਨ ਤੋਂ ਬਾਅਦ ਜਿੰਮ ਪਹੁੰਚੇ ਹਾਰਦਿਕ, ਵੀਡੀਓ ਕੀਤੀ ਸਾਂਝੀ
ਦਿੱਲੀ ਕੈਪੀਟਲਸ ਨੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ 'ਤੇ ਪਹਿਲੀ ਬੋਲੀ ਲਗਾਈ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਮੁੰਬਈ ਅਤੇ ਦਿੱਲੀ ਵਿਚਕਾਰ 9.60 ਕਰੋੜ ਰੁਪਏ ਤੱਕ ਦੀ ਬੋਲੀ ਲੱਗੀ ਅਤੇ ਫਿਰ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਬੋਲੀ ਲਗਾਉਣੀ ਸ਼ੁਰੂ ਕੀਤੀ ਅਤੇ ਅੰਤ ਵਿੱਚ ਕੋਲਕਾਤਾ ਨੇ ਜਿੱਤ ਦਰਜ ਕੀਤੀ ਅਤੇ ਸਟਾਰਕ ਨੂੰ 24.75 ਕਰੋੜ ਰੁਪਏ ਵਿੱਚ ਖਰੀਦ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।