IPL 2024 : ਹੈਦਰਾਬਾਦ ਨੇ ਕੀਤਾ 'ਰਾਇਲਜ਼' ਦਾ ਸ਼ਿਕਾਰ, ਹੁਣ ਫਾਈਨਲ 'ਚ ਕੋਲਕਾਤਾ ਨਾਲ ਹੋਵੇਗੀ 'ਖ਼ਿਤਾਬੀ ਜੰਗ'

Friday, May 24, 2024 - 11:36 PM (IST)

ਸਪੋਰਟਸ ਡੈਸਕ- ਚੇਨਈ ਦੇ ਐੱਮ.ਏ. ਚਿਦਾਂਬਰਮ ਸਟੇਡੀਅਮ 'ਚ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਹੈਦਰਾਬਾਦ ਨੇ ਰਾਜਸਥਾਨ ਨੂੰ 36 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ, ਜਿੱਥੇ ਹੁਣ ਖ਼ਿਤਾਬ ਲਈ ਉਸ ਦੀ ਟੱਕਰ ਕੋਲਕਾਤਾ ਨਾਲ ਹੋਵੇਗੀ।

PunjabKesari

ਇਸ ਤੋਂ ਪਹਿਲਾਂ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਹੈਦਰਾਬਾਦ ਨੇ ਹੈਨਰਿਕ ਕਲਾਸੇਨ (50), ਟ੍ਰੈਵਿਸ ਹੈੱਡ (34) ਤੇ ਰਾਹੁਲ ਤ੍ਰਿਪਾਠੀ (37) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 175 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। 

PunjabKesari

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਨੂੰ ਯਸ਼ਸਵੀ ਜਾਇਸਵਾਲ ਤੇ ਟਾਮ ਕੋਹਲਰ ਕੈਡਮੋਰ ਨੇ ਚੰਗੀ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 24 ਦੌੜਾਂ ਦੀ ਸਾਂਝੇਦਾਰੀ ਕੀਤੀ। ਜਾਇਸਵਾਲ ਨੇ 21 ਗੇਂਦਾਂ 'ਚ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾ ਕੇ ਆਊਟ ਹੋ ਗਿਆ, ਜਦਕਿ ਕੈਡਮੋਰ ਨੇ 16 ਗੇਂਦਾਂ 'ਚ 10 ਦੌੜਾਂ ਦੀ ਪਾਰੀ ਖੇਡੀ।

PunjabKesari

ਕਪਤਾਨ ਸੰਜੂ ਸੈਮਸਨ ਵੀ ਕੁਝ ਖ਼ਾਸ ਕਰਨ 'ਚ ਸਫ਼ਲ ਨਾ ਹੋ ਸਕੇ ਤੇ 11 ਗੇਂਦਾਂ 'ਚ 10 ਦੌੜਾਂ ਬਣਾ ਕੇ ਅਭਿਸ਼ੇਕ ਸ਼ਰਮਾ ਦਾ ਸ਼ਿਕਾਰ ਬਣੇ। ਰਿਆਨ ਪਰਾਗ (6), ਅਸ਼ਵਿਨ (0), ਸ਼ਿਮਰੋਨ ਹੈਟਮਾਇਰ (4) ਤੇ ਰੋਵਮੈਨ ਪਾਵੇਲ (6) ਵੀ ਬਿਨਾਂ ਕੁਝ ਖ਼ਾਸ ਕੀਤੇ ਪੈਵੇਲੀਅਨ ਪਰਤ ਗਏ। 

PunjabKesari

ਇਸ ਦੌਰਾਨ ਧਰੁਵ ਜੁਰੇਲ (56*) ਨੇ ਇਕ ਪਾਸਾ ਸੰਭਾਲੀ ਰੱਖਿਆ ਤੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਪਰ ਉਹ ਵੀ ਟੀਮ ਨੂੰ ਜਿੱਤ ਨਾ ਦਿਵਾ ਸਕਿਆ। ਅੰਤ ਟੀਮ 20 ਓਵਰਾਂ 'ਚ 7 ਵਿਕਟਾਂ ਗੁਆ ਕੇ 139 ਦੌੜਾਂ ਹੀ ਬਣਾ ਸਕੀ ਤੇ 36 ਦੌੜਾਂ ਨਾਲ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ।

PunjabKesari

ਇਸ ਤਰ੍ਹਾਂ ਰਾਜਸਥਾਨ ਇਹ ਮੁਕਾਬਲਾ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ, ਜਦਕਿ ਹੈਦਰਾਬਾਦ ਹੁਣ ਆਈ.ਪੀ.ਐੱਲ. ਦੇ ਫਾਈਨਲ 'ਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਖਿਤਾਬ ਲਈ ਭਿੜੇਗੀ। ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 26 ਮਈ ਨੂੰ ਚੇਨਈ ਦੇ ਚੇਪਾਕ ਸਟੇਡੀਅਮ 'ਚ ਖੇਡਿਆ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Harpreet SIngh

Content Editor

Related News