ਭਾਜਪਾ ਨੇ ਯੂ.ਪੀ. ਦਾ ਗੈਂਗਸਟਰਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ਾ ਦਾ ਕਰੇਗੀ ਖ਼ਾਤਮਾ: ਕੇਵਲ ਸਿੰਘ ਢਿੱਲੋਂ

Wednesday, Sep 30, 2026 - 02:46 PM (IST)

ਭਾਜਪਾ ਨੇ ਯੂ.ਪੀ. ਦਾ ਗੈਂਗਸਟਰਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ਾ ਦਾ ਕਰੇਗੀ ਖ਼ਾਤਮਾ: ਕੇਵਲ ਸਿੰਘ ਢਿੱਲੋਂ

ਜਲੰਧਰ (ਵੈੱਬ ਡੈਸਕ): ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਸਮਾਪਨ ਮੌਕੇ ਅੱਜ ਜਲੰਧਰ ਵਿਚ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਚੇਚੇ ਤੌਰ 'ਤੇ ਪਹੁੰਚੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਵਿਚ ਨਸ਼ਿਆਂ ਦੇ ਕੋਹੜ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। 

ਉਨ੍ਹਾਂ ਇਸ ਯਾਤਰਾ ਦੌਰਾਨ ਨਸ਼ੇ ਕਾਰਨ ਉੱਜੜੇ ਪਰਿਵਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਬੜੀ ਉਮੀਦ ਦੇ ਨਾਲ ਭਾਜਪਾ ਵੱਲ ਵੇਖ ਰਹੇ ਹਨ। ਭਾਜਪਾ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਤਰ ਪ੍ਰਦੇਸ਼ ਦਾ ਗੈਂਗਸਟਰਵਾਦ, ਦੇਸ਼ ਦਾ ਨਕਸਲਵਾਦ ਖ਼ਤਮ ਕਰ ਸਕਦੀ ਹੈ ਤਾਂ ਪੰਜਾਬ ਵਿਚੋਂ ਨਸ਼ੇ ਦਾ ਖ਼ਾਤਮਾ ਵੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਸਰਕਾਰ ਬਣਨ 'ਤੇ ਨਸ਼ੇ ਦੇ ਖ਼ਾਤਮੇ ਦੇ ਨਾਲ-ਨਾਲ ਤੇਜ਼ੀ ਨਾਲ ਵਿਕਾਸ ਵੀ ਹੋਵੇਗਾ ਤੇ ਪੰਜਾਬ ਨੰਬਰ ਇਕ ਸੂਬਾ ਬਣੇਗਾ। 


author

Anmol Tagra

Content Editor

Related News