ਹੁਸ਼ਿਆਰਪੁਰ ''ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ, ਅਚਾਨਕ ਖੇਤਾਂ ''ਚ ਪਲਟੀ

Thursday, Oct 01, 2026 - 10:01 AM (IST)

ਹੁਸ਼ਿਆਰਪੁਰ ''ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ, ਅਚਾਨਕ ਖੇਤਾਂ ''ਚ ਪਲਟੀ

ਹੁਸ਼ਿਆਰਪੁਰ (ਪਡਿੰਤ ਵਰਿੰਦਰ) : ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਪਿੰਡ ਮੁਰਾਦਪੁਰ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਨਿੱਜੀ ਸਕੂਲ ਦੀ ਬੱਸ ਸੰਪਰਕ ਸੜਕ 'ਤੇ ਬੇਕਾਬੂ ਹੋ ਕੇ ਅਚਾਨਕ ਖੇਤਾਂ 'ਚ ਪਲਟ ਗਈ। ਇਸ ਹਾਦਸੇ ਤੋਂ ਬਾਅਦ ਬੱਚਿਆਂ 'ਚ ਹਾਹਾਕਾਰ ਮਚ ਗਈ।

ਹਾਲਾਂਕਿ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਸਾਰੇ ਬੱਚੇ ਸੁਰੱਖਿਅਤ ਰਹੇ। ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰਨ ਦੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News