ਫਾਜ਼ਿਲਕਾ ''ਚ ਵੱਡੀ ਵਾਰਦਾਤ : BSF ''ਚ ਤਾਇਨਾਤ ਜਵਾਨ ਨੇ ਪਹਿਲਾ ਕੀਤਾ ਪਤਨੀ ਦਾ ਕਤਲ, ਫਿਰ ਖੁਦ...
Saturday, Oct 10, 2026 - 08:22 AM (IST)
ਫਿਰੋਜ਼ਾਬਾਦ (ਇੰਟ.) - ਯੂ. ਪੀ. ਦੇ ਫਿਰੋਜ਼ਾਬਾਦ ਦਾ ਰਹਿਣ ਵਾਲਾ ਬੀ. ਐੱਸ. ਐੱਫ. ਦਾ ਇਕ ਜਵਾਨ, ਜੋ ਪੰਜਾਬ ਦੇ ਫਾਜ਼ਿਲਕਾ ’ਚ ਤਾਇਨਾਤ ਸੀ, ਨੇ ਕਥਿਤ ਰੂਪ ’ਚ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ 12 ਸਾਲਾ ਧੀ ਨੇ ਆਪਣੇ ਮਾਪਿਆਂ ਦੀਆਂ ਲਾਸ਼ਾਂ ਵੇਖੀਆਂ। ਉਸ ਨੇ ਇਸ ਬਾਰੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤਾ। ਮਾਮਲੇ ਦੀ ਜਾਂਚ ਦੌਰਾਨ ਕਤਲ ਅਤੇ ਖੁਦਕੁਸ਼ੀ ਦਾ ਕਾਰਨ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ਅੱਜ ਤੋਂ ਬੰਦ ਹੋਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, 3.68 ਲੱਖ ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ
ਮਿਲੀ ਜਾਣਕਾਰੀ ਮੁਤਾਬਕ ਮੱਖਣਪੁਰ ਥਾਣਾ ਖੇਤਰ ਦੇ ਸਾਂਤੀ ਪਿੰਡ ਦਾ ਰਹਿਣ ਵਾਲਾ ਦਿਨੇਸ਼ ਕੁਮਾਰ ਬਘੇਲ (38) ਬੀ. ਐੱਸ. ਐਫ. ਦੀ 38ਵੀਂ ਬਟਾਲੀਅਨ ’ਚ ਕਾਂਸਟੇਬਲ ਸੀ। ਉਹ ਆਪਣੀ ਪਤਨੀ ਪਿੰਕੀ (36), ਧੀ ਅਨੁਸ਼ਕਾ (12) ਤੇ ਪੁੱਤਰ ਜੈਦਿਤਿਆ (7) ਨਾਲ ਪੰਜਾਬ ਦੇ ਫਾਜ਼ਿਲਕਾ ’ਚ ਬੀ. ਐੱਸ. ਐੱਫ. ਦੇ ਕੈਂਪ ’ਚ ਸਰਕਾਰੀ ਰਿਹਾਇਸ਼ ’ਚ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਬੁੱਧਵਾਰ ਰਾਤ ਡਿਊਟੀ ਤੋਂ ਵਾਪਸ ਆਉਣ ਤੋਂ ਬਾਅਦ ਦਿਨੇਸ਼ ਨੇ ਕਥਿਤ ਰੂਪ ’ਚ ਆਪਣੀ ਪਤਨੀ ਦਾ ਗਲਾ ਵੱਢ ਦਿੱਤਾ ਤੇ ਫਿਰ ਖੁਦਕੁਸ਼ੀ ਕਰ ਲਈ। ਧੀ ਨੇ ਦੋਹਾਂ ਦੀਆਂ ਲਾਸ਼ਾਂ ਦੇਖੀਆਂ ਤੇ ਰੌਲਾ ਪਾਇਆ।
ਇਹ ਵੀ ਪੜ੍ਹੋ : ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ
ਗੁਆਂਢੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਬੀ. ਐੱਸ. ਐੱਫ. ਤੇ ਪੁਲਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਘਟਨਾ ਦਾ ਪਤਾ ਲੱਗਦਿਆਂ ਹੀ ਫਿਰੋਜ਼ਾਬਾਦ ਰਹਿੰਦੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ’ਚ ਸੋਗ ਛਾ ਗਿਆ। ਸਾਰੇ ਫਾਜ਼ਿਲਕਾ ਚਲੇ ਗਏ। ਦਿਨੇਸ਼ 5 ਭਰਾਵਾਂ ’ਚੋਂ ਸਭ ਤੋਂ ਵੱਡਾ ਸੀ। ਉਸ ਦੀ ਪਤਨੀ ਪਿੰਕੀ ਸਾਂਤੀ ਪਿੰਡ ਦੇ ਇਕ ਨਿੱਜੀ ਸਕੂਲ ’ਚ ਅਧਿਆਪਕਾ ਸੀ। ਦਿਨੇਸ਼ ਲੱਗਭਗ 6 ਮਹੀਨੇ ਪਹਿਲਾਂ ਆਪਣੀ ਪਤਨੀ ਤੇ 2 ਬੱਚਿਆਂ ਨੂੰ ਆਪਣੇ ਨਾਲ ਫਾਜ਼ਿਲਕਾ ਲੈ ਗਿਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : Big Breaking : ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
