ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ SIT ਦਾ ਗਠਨ, SSP ਫ਼ਰੀਦਕੋਟ ਦੀ ਅਗਵਾਈ ਹੇਠ ਹੋਵੇਗੀ ਜਾਂਚ

Thursday, Oct 08, 2026 - 03:49 PM (IST)

ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ SIT ਦਾ ਗਠਨ, SSP ਫ਼ਰੀਦਕੋਟ ਦੀ ਅਗਵਾਈ ਹੇਠ ਹੋਵੇਗੀ ਜਾਂਚ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖ਼ਿਲਾਫ਼ ਬਹਿਰੀਨ ਤੋਂ ਆਈ ਇਕ ਮਹਿਲਾ ਵੱਲੋਂ ਲਗਾਏ ਗਏ ਕਥਿਤ ਜਬਰ ਜ਼ਿਨਾਹ ਦੇ ਦੋਸ਼ਾਂ ਦੀ ਜਾਂਚ ਲਈ SIT ਦਾ ਗਠਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬਣਾਈ ਗਈ ਇਸ 3 ਮੈਂਬਰੀ SIT ਦੀ ਅਗਵਾਈ SSP ਫ਼ਰੀਦਕੋਟ ਗੁਰਬੰਸ ਬੈਂਸ ਕਰਨਗੇ। ਇਸ SIT ਵਿਚ SSP ਵਿਜੀਲੈਂਸ ਸਿਮਰਨਜੀਤ ਲੰਗ ਅਤੇ DSP ਕਰਨ ਸੰਧੂ ਵੀ ਸ਼ਾਮਲ ਹਨ। 

ਇੱਥੇ ਦੱਸ ਦਈਏ ਕਿ ਬਹਿਰੀਨ ਤੋਂ ਆਈ ਇਕ ਮਹਿਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ 'ਤੇ ਜਬਰ-ਜ਼ਿਨਾਹ ਦੇ ਦੋਸ਼ ਲਗਾਏ ਸਨ। ਮਹਿਲਾ ਦਾ ਦੋਸ਼ ਹੈ ਕਿ ਉਸ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਇਕ ਸਰਾਂ ਦੇ ਅੰਦਰ ਇਹ ਘਿਨੌਣੀ ਕਰਤੂਤ ਕੀਤੀ ਗਈ। ਇਸ ਮਾਮਲੇ ਦੀ ਜਾਂਚ ਲਈ ਹੁਣ ਪੰਜਾਬ ਸਰਕਾਰ ਵੱਲੋਂ ਇਕ 3 ਮੈਂਬਰੀ SIT ਦਾ ਗਠਨ ਕੀਤਾ ਗਿਆ ਹੈ।


author

Anmol Tagra

Content Editor

Related News