ਜਲੰਧਰ ''ਚ ਟਰੇਨ ਰਵਾਨਾ ਕਰਨ ਨੂੰ ਲੈ ਕੇ ਵਿਵਾਦ, ਸੁਪਰਡੈਂਟ ਨੇ ਮੈਨੇਜਰ ''ਤੇ ਕੀਤਾ ਡੰਡੇ ਨਾਲ ਹਮਲਾ

Friday, Oct 09, 2026 - 04:52 PM (IST)

ਜਲੰਧਰ ''ਚ ਟਰੇਨ ਰਵਾਨਾ ਕਰਨ ਨੂੰ ਲੈ ਕੇ ਵਿਵਾਦ, ਸੁਪਰਡੈਂਟ ਨੇ ਮੈਨੇਜਰ ''ਤੇ ਕੀਤਾ ਡੰਡੇ ਨਾਲ ਹਮਲਾ

ਜਲੰਧਰ (ਸੋਨੂੰ)- ਜਲੰਧਰ ਦਿਹਾਤੀ 'ਚ ਰੇਲਵੇ ਸਟੇਸ਼ਨ 'ਤੇ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਇਥੇ ਭਾਰੀ ਹੰਗਾਮਾ ਹੋਇਆ।। ਦਰਅਸਲ ਲੋਹੀਆਂ ਖ਼ਾਸ ਰੇਲਵੇ ਸਟੇਸ਼ਨ 'ਤੇ ਟਰੇਨ ਚਲਾਉਣ ਨੂੰ ਲੈ ਕੇ ਹੋਏ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਜਿੱਥੇ ਸਟੇਸ਼ਨ ਸੁਪਰਡੈਂਟ ਯਸ਼ਵੰਤ ਨੇ ਬੀ. ਟੀ. ਪੀ. ਐੱਨ (ਪੈਟਰੋਲ ਟੈਂਕ ਵੈਗਨ) ਦੇ ਟਰੇਨ ਮੈਨੇਜਰ (ਗਾਰਡ) ਰਵੀ ਦੇ ਸਿਰ 'ਤੇ ਡੰਡਾ ਮਾਰ ਦਿੱਤਾ, ਜਿਸ ਨਾਲ ਸਟੇਸ਼ਨ ਕੰਪਲੈਕਸ 'ਚ ਭਾਰੀ ਹੰਗਾਮਾ ਹੋਇਆ। ਹਮਲੇ ਦੌਰਾਨ ਟਰੇਨ ਮੈਨੇਜਰ ਦੇ ਹੱਥੋਂ ਮੋਬਾਇਲ ਫੋਨ ਡਿੱਗ ਗਿਆ ਅਤੇ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਆਪ੍ਰੇਸ਼ਨਲ ਮੈਨੇਜਰ (ਡੀ. ਓ. ਐੱਮ) ਗੁਰਸ਼ਰਨ ਪਾਠਕ ਨੇ ਦੋਵਾਂ ਕਰਮਚਾਰੀਆਂ ਨੂੰ ਤਲਬ ਕੀਤਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ! ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

PunjabKesari

ਉਥੇ ਹੀ ਜੀ. ਆਰ. ਪੀ. ਨੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਬਾਲਣ ਨਾਲ ਭਰਿਆ ਬੀ. ਟੀ. ਪੀ. ਐੱਨ. ਰੈਕ ਦਿਨਭਰ ਲੋਹੀਆਂ ਸਟੇਸ਼ਨ 'ਤੇ ਹੀ ਖੜ੍ਹਾ ਰਿਹਾ। ਇਹ ਘਟਨਾ ਫਿਰੋਜ਼ਪੁਰ ਰੇਲ ਮੰਡਲ ਤੋਂ ਜੰਮੂ ਜਾ ਰਹੀ ਬੀ. ਟੀ. ਪੀ. ਐੱਨ. ਟਰੇਨ ਨਾਲ ਜੁੜੀ ਹੈ, ਜੋ ਸਵੇਰੇ ਕਰੀਬ 11 ਵਜੇ ਲੋਹੀਆਂ ਖ਼ਾਸ ਰੇਲਵੇ ਸਟੇਸ਼ਨ 'ਤੇ ਪਹੁੰਚੀ ਸੀ। ਟਰੇਨ ਨੂੰ ਅੱਗੇ ਰਵਾਨਾ ਕਰਨ ਜਾਂ ਸਟੇਸ਼ਨ 'ਤੇ ਰੋਕਣ ਨੂੰ ਲੈ ਕੇ ਕੰਟਰੋਲ ਰੂਮ ਜਾਂ ਸਟੇਸ਼ਨ ਮਾਸਟਰ ਵੱਲੋਂ ਕੋਈ ਸਪੱਸ਼ਟ ਸੰਦੇਸ਼ ਨਹੀਂ ਮਿਲ ਰਿਹਾ ਸੀ।

ਟਰੇਨ ਮੈਨੇਜਰ ਰਵੀ ਵਾਕੀ-ਟਾਕੀ ਰਾਹੀਂ ਲਗਾਤਾਰ ਸਟੇਸ਼ਨ ਸੁਪਰਡੈਂਟ ਤੋਂ ਦਿਸ਼ਾ-ਨਿਰਦੇਸ਼ ਮੰਗ ਰਹੇ ਸਨ ਪਰ ਉਧਰੋਂ ਕੋਈ ਜਵਾਬ ਨਹੀਂ ਮਿਲ ਰਿਹਾ ਸੀ। ਇਸ ਤੋਂ ਬਾਅਦ ਲੋਕੋ ਪਾਇਲਟ ਗਿਆਨ ਪ੍ਰਕਾਸ਼ ਨੇ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੀ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਪੁਆਇੰਟਸਮੈਨ ਦੇ ਰਾਹੀਂ ਸਟੇਸ਼ਨ ਸੁਪਰਡੈਂਟ ਨੂੰ ਮੈਸੇਜ ਭੇਜਿਆ ਗਿਆ। ਉਥੋਂ ਸੂਚਨਾ ਮਿਲੀ ਕਿ ਪਹਿਲਾਂ ਕਿਸੇ ਦੂਜੀ ਟਰੇਨ ਨੂੰ ਕੱਢਿਆ ਜਾਵੇਗਾ। ਲਗਾਤਾਰ ਭਰਮ ਦੀ ਸਥਿਤੀ ਬਣੀ ਰਹਿਣ 'ਤੇ ਟਰੇਨ ਮੈਨੇਜਰ ਰਵੀ ਖ਼ੁਦ ਸਟੇਸ਼ਨ ਸੁਪਰਡੈਂਟ ਯਸ਼ਵੰਤ ਕੋਲ ਪਹੁੰਚੇ।

ਇਹ ਵੀ ਪੜ੍ਹੋ: LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ, First Year ਦੀ ਸਟੂਡੈਂਟ...

ਟਰੇਨ ਮੈਨੇਜਰ ਨੇ ਨਿਮਰਤਾ ਨਾਲ ਪੁੱਛਿਆ ਕਿ ਜੇ ਟਰੇਨ ਨੂੰ ਦੂਜੀ ਗੱਡੀ ਲਈ ਰੋਕਿਆ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਇਸ ਦੀ ਅਧਿਕਾਰਤ ਜਾਣਕਾਰੀ ਦੇ ਦਿੱਤੀ ਜਾਵੇ। ਇੰਨੀ ਜਿਹੀ ਗੱਲ ਸੁਣਦੇ ਹੀ ਸਟੇਸ਼ਨ ਸੁਪਰਡੈਂਟ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਟਰੇਨ ਮੈਨੇਜਰ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਡੰਡਾ ਲੱਗਦਿਆਂ ਹੀ ਟਰੇਨ ਮੈਨੇਜਰ ਦੇ ਹੱਥੋਂ ਫੋਨ ਛੁੱਟ ਕੇ ਡਿੱਗ ਗਿਆ ਅਤੇ ਮੌਕੇ 'ਤੇ ਹੰਗਾਮਾ ਮੱਚ ਗਿਆ। ਇਸ ਘਟਨਾ ਤੋਂ ਬਾਅਦ ਜੰਮੂ ਜਾਣ ਵਾਲਾ ਬੀ. ਟੀ. ਪੀ. ਐੱਨ. ਦਾ ਰੈਕ ਪੂਰਾ ਦਿਨ ਲੋਹੀਆਂ ਸਟੇਸ਼ਨ 'ਤੇ ਹੀ ਅਟਕਿਆ ਰਿਹਾ। ਫਿਲਹਾਲ ਫਿਰੋਜ਼ਪੁਰ ਰੇਲ ਮੰਡਲ ਮੁੱਖ ਦਫ਼ਤਰ 'ਚ ਇਸ ਪੂਰੇ ਮਾਮਲੇ ਦੀ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਤੇਜ਼ ਰਫ਼ਤਾਰ ਥਾਰ ਦਾ ਕਹਿਰ! ਚਾਚਾ-ਭਤੀਜੀ ਦੀ ਭਿਆਨਕ ਹਾਦਸੇ 'ਚ ਮੌਤ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News