ਬਠਿੰਡਾ ''ਚ ਵੱਡੀ ਵਾਰਦਾਤ : ਆਸ਼ਕ ਨਾਲ ਮਿਲ ਪਤਨੀ ਨੇ ਕਰ ''ਤਾ ਪਤੀ ਦਾ ਕਤਲ
Thursday, Oct 01, 2026 - 09:09 AM (IST)
ਮੌੜ ਮੰਡੀ (ਪ੍ਰਵੀਨ) - ਅੱਜ ਬਠਿੰਡਾ ਦੇ ਥਾਣਾ ਮੌੜ ਅਧੀਨ ਪੈਂਦੇ ਪਿੰਡ ਕੋਟਲੀ ਖੁਰਦ ਵਿਖੇ ਇਕ ਕਲਯੁਗੀ ਔਰਤ ਵੱਲੋਂ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣਾ ਆਇਆ ਹੈ। ਮਾਮਲਾ ਖੁਦਕੁਸ਼ੀ ਦਾ ਲੱਗੇ ਇਸ ਲਈ ਕਾਤਲਾਂ ਨੇ ਲਾਸ਼ ਨੂੰ ਰੱਸੇ ਨਾਲ ਲਮਕਾਉਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ।
ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...
ਇਸ ਘਟਨਾ ਸਬੰਧੀ ਪਿੰਡ ਵਾਸੀ ਅੰਗਰੇਜ਼ ਸਿੰਘ ਗੇਜ਼, ਰਮੇਸ਼ ਕੁਮਾਰ ਸਰਪੰਚ, ਸਤਪਾਲ ਸਿੰਘ, ਕਿਸਾਨ ਯੂਨੀਅਨ ਦੇ ਆਗੂ ਅੰਗਰੇਜ਼ ਸਿੰਘ ਗੇਜ਼ਾ, ਮੇਵਾ ਸਿੰਘ, ਬਲਵੀਰ ਸਿੰਘ, ਰਾਜੂ ਮੈਂਬਰ, ਨਿਰਮਲ ਸਿੰਘ, ਸ਼ਿੰਗਾਰਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਕੋਟਲੀ ਖੁਰਦ ਦਾ ਨੌਜਵਾਨ ਰਾਜਪਾਲ ਸਿੰਘ ਰਾਜੂ ਅਤੇ ਕੋਟਲੀ ਕਲਾਂ ਦਾ ਬ੍ਰਹਮਜੀਤ ਸਿੰਘ ਵਣਾਂਵਾਲੀ ਵਿਖੇ ਰੇਲਵੇ ’ਚ ਕੰਮ ਕਰਦੇ ਸੀ। ਰਾਜਪਾਲ ਸਿੰਘ ਰਾਜੂ ਬਹੁਤ ਹੀ ਸ਼ਰੀਫ ਨੌਜਵਾਨ ਸੀ, ਜਿਸ ਦੇ ਘਰ 4 ਕੁ ਸਾਲ ਦੀ ਲੜਕੀ ਅਤੇ ਦੋ ਕੁ ਸਾਲ ਦਾ ਲੜਕਾ ਵੀ ਹਨ। ਦੋਵੇਂ ਨੌਜਵਾਨਾਂ ਦੀ ਰੇਲਵੇ ’ਚ ਵੱਖ-ਵੱਖ ਸਮੇਂ ’ਤੇ ਡਿਊਟੀ ਹੁੰਦੀ ਸੀ।
ਇਹ ਵੀ ਪੜ੍ਹੋ : ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ
ਇਸੇ ਦੌਰਾਨ ਰਾਜਪਾਲ ਸਿੰਘ ਰਾਜੂ ਦੀ ਪਤਨੀ ਕਿਰਨਪਾਲ ਕੌਰ ਕਿਰਨਾ ਦੇ ਬ੍ਰਹਮਜੀਤ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ। ਭਾਵੇਂ ਰਾਜਪਾਲ ਸਿੰਘ ਨੇ ਸ਼ਰਮ ਦੇ ਕਾਰਨ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ’ਚ ਸੀ ਪਰ ਬੀਤੀ ਰਾਤ ਗਲਤ ਸਬੰਧਾਂ ਕਾਰਨ ਪਤੀ-ਪਤਨੀ ਵਿਚਕਾਰ ਫਿਰ ਤੋਂ ਝਗੜਾ ਹੋਇਆ ਸੀ। ਇਸ ਕਾਰਨ ਬੀਤੀ ਰਾਤ ਕਿਰਨਦੀਪ ਕੌਰ ਨੇ ਆਪਣੇ ਅਸ਼ਿਕ ਨਾਲ ਮਿਲ ਕੇ ਇਸ ਮਾੜੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਸਬੰਧੀ ਥਾਣਾ ਮੌੜ ਦੇ ਐੱਸ .ਐੱਚ. ਓ. ਤਰੁਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਮੌੜ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੋਟਲੀ ਖੁਰਦ ਵਿਖੇ ਇਕ ਨੌਜਵਾਨ ਦੀ ਲਾਸ਼ ਫਾਹੇ ਨਾਲ ਲਟਕੀ ਹੋਈ ਹੈ। ਜਦੋਂ ਪੁਲਸ ਪਾਰਟੀ ਮੌਕੇ ਤੇ’ ਪੁੱਜੀ ਅਤੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਮਾਮਲਾ ਖੁਦਕੁਸ਼ੀ ਦੀ ਜਗ੍ਹਾ ਕਤਲ ਦਾ ਨਿਕਲਿਆ।
ਇਹ ਵੀ ਪੜ੍ਹੋ : ਬਦਲ ਜਾਣਗੇ ਗੱਡੀ-ਮੋਟਰਸਾਈਕਲ ਚਲਾਉਣ ਦੇ ਨਿਯਮ ! ਇਸ ਦਿਨ ਤੋਂ ਹੋਣਗੇ ਲਾਗੂ, ਸਰਕਾਰ ਨੇ ਕੀਤਾ ਐਲਾਨ
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਦੇਖਿਆ ਗਿਆ ਕਿ ਘਰ ’ਚੋਂ ਡੀ. ਵੀ. ਆਰ. ਦੇ ਨਾਲ ਨਾਲ ਮ੍ਰਿਤਕ ਰਾਜਪਾਲ ਸਿੰਘ ਰਾਜੂ ਅਤੇ ਉਸਦੀ ਪਤਨੀ ਕਿਰਨਪਾਲ ਕੌਰ ਦਾ ਮੋਬਾਈਲ ਵੀ ਗਾਇਬ ਸੀ, ਜਿਸ ਤੋਂ ਬਾਅਦ ਪੁਲਸ ਦਾ ਸ਼ੱਕ ਹੋਰ ਵੀ ਗਹਿਰਾ ਹੋ ਗਿਆ। ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਅਤੇ ਪੁੱਛ ਪੜਤਾਲ ਕਰਨ ’ਤੇ ਸਾਹਮਣੇ ਆਇਆ ਕਿ ਮ੍ਰਿਤਕ ਰਾਜਪਾਲ ਸਿੰਘ ਰਾਜੂ ਦੀ ਪਤਨੀ ਕਿਰਨਪਾਲ ਕੌਰ ਦੇ ਬ੍ਰਹਮਜੀਤ ਸਿੰਘ ਪੀਚਾ ਪਿੰਡ ਕੋਟਲੀ ਕਲਾਂ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਬੀਤੀ ਰਾਤ ਰਾਜਪਾਲ ਸਿੰਘ ਅਤੇ ਉਸ ਦੀ ਪਤਨੀ ਕਿਰਨਪਾਲ ਕੌਰ ਵਿਚਕਾਰ ਝਗੜਾ ਵੀ ਹੋਇਆ ਸੀ।
ਇਹ ਵੀ ਪੜ੍ਹੋ : ਹੜ੍ਹ 'ਚ ਰੁੜ੍ਹ ਕੇ ਆ ਗਈਆਂ ਸ਼ਰਾਬ ਦੀਆਂ ਬੋਤਲਾਂ ! ਚੁੱਕ-ਚੁੱਕ ਲੈ ਗਏ ਲੋਕ, ਛੱਤੀਸਗੜ੍ਹ ਦੀ ਵੀਡੀਓ ਵਾਇਰਲ
ਝਗੜੇ ਉਪਰੰਤ ਰਾਤ ਸਮੇਂ ਕਿਰਨਪਾਲ ਕੌਰ ਨੇ ਆਪਣੇ ਆਸ਼ਿਕ ਬ੍ਰਹਮਜੀਤ ਸਿੰਘ ਨੂੰ ਬੁਲਾ ਕੇ ਰਾਜਪਾਲ ਸਿੰਘ ਦਾ ਕਤਲ ਕਰ ਦਿੱਤਾ ਅਤੇ ਮਾਮਲੇ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਗਲ ’ਚ ਰੱਸਾ ਪਾ ਕੇ ਲਾਸ਼ ਨੂੰ ਘਰ ’ਚ ਹੀ ਲਮਕਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਮ੍ਰਿਤਕ ਦੇ ਚਾਚੇ ਦੇ ਲੜਕੇ ਸੱਤਪਾਲ ਸਿੰਘ ਸੋਨੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ’ਚ ਨਾਮਜ਼ਦ ਬ੍ਰਹਮਜੀਤ ਸਿੰਘ ਅਤੇ ਕਿਰਨਪਾਲ ਕੌਰ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਰੇਡ ਕੀਤੀ ਜਾ ਰਹੀ ਹੈ ਅਤੇ ਜੇਕਰ ਇਸ ਕਤਲ ’ਚ ਕਿਸੇ ਹੋਰ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਡੋਸੇ 'ਚੋਂ ਨਿਕਲਿਆ ਮਰਿਆ ਚੂਹਾ! ਗਾਹਕ ਨੂੰ ਆਈਆਂ ਉਲਟੀਆਂ, ਮੁੰਬਈ ਦਾ ਮਸ਼ਹੂਰ ਹੋਟਲ FDA ਵਲੋਂ ਸੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
