ਇੰਡੋਨੇਸ਼ੀਆ ਓਪਨ : ਸਾਇਨਾ ਤੋਂ ਬਾਅਦ ਸਿੰਧੂ ਨੇ ਵੀ ਦੂਜੇ ਦੌਰ ''ਚ ਕੀਤਾ ਪ੍ਰਵੇਸ਼

06/13/2017 8:43:31 PM


ਜਕਾਰਤਾ— 3 ਵਾਰ ਦੀ ਚੈਂਪੀਅਨ ਸਾਇਨਾ ਨੇਹਵਾਲ ਤੋਂ ਬਾਅਦ ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਪੀ ਵੀ ਸਿੰਧੂ ਨੇ ਵੀ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ 'ਚ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਚੌਥਾ ਦਰਜਾ ਪ੍ਰਾਪਤ ਸਿੰਧੂ ਨੇ ਥਾਈਲੈਂਡ ਦੀ ਪੋਰਨਪਾਵੀ ਚੋਕੁਵੋਂਗ ਨੂੰ 33 ਮਿੰਟ 'ਚ 21-12, 21-19 ਨਾਲ ਹਰਾ ਦਿੱਤਾ। ਸਿੰਧੂ ਦਾ ਦੂਜੇ ਦੌਰ 'ਚ ਅਮਰੀਕਾ ਦੀ ਬੇਈਵੇਨ ਝਾਂਗ ਨਾਲ ਮੁਕਾਬਲਾ ਹੋਵੇਗਾ। ਵਿਸ਼ਵ ਰੈਂਕਿੰਗ 'ਚ ਤੀਜੇ ਨੰਬਰ ਦੀ ਭਾਰਤੀ ਖਿਡਾਰੀ ਦਾ 10ਵੇਂ ਨੰਬਰ ਦੀ ਝਾਂਗ ਦੇ ਖਿਲਾਫ 3-0 ਦਾ ਕਰੀਅਰ ਰਿਕਾਰਡ ਹੈ।
ਇਸ ਤੋਂ ਪਹਿਲਾ ਗੈਰ ਦਰਜਾ ਹਾਸਲ ਸਾਇਨਾ ਨੇ 8ਵੀਂ ਰੈਂਕਿੰਗ ਦੀ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਅਤੇ 57 ਮਿੰਟ 'ਚ 17-21, 21-18, 21-12 ਨਾਲ ਮੁਕਾਬਲਾ ਜਿੱਤ ਕੇ ਦੂਜੇ ਦੌਰ 'ਚ ਜਗ੍ਹਾਂ ਬਣਾ ਲਈ। ਸਾਈਨਾ ਅਤੇ ਰਤਚਾਨੋਕ ਦੇ ਕਰੀਅਰ 'ਚ ਇਹ 13ਵੀਂ ਭਿੜਤ ਸੀ, ਜਿਸ 'ਚ ਵਿਸ਼ਵ ਦੀ 11ਵੇਂ ਨੰਬਰ ਦੀ ਭਾਰਤੀ ਖਿਡਾਰੀ ਨੇ 8 ਵਾਰ ਥਾਈਲੈਂਡ ਦੀ ਹੀ ਨਿਚੋਨ ਜਿੰਦਾਪੋਲ ਖਿਲਾਫ ਆਤਮਵਿਸ਼ਵਾਸ ਦੇ ਨਾਲ ਉਤਰੇਗੀ।
ਮਿਸ਼ਰਿਤ ਡਬਲ ਵਰਗ ਦੇ ਪਹਿਲੇ ਹੀ ਦੌਰ 'ਚ ਬੀ. ਸੁਮਿਤ ਰੇਡੀ ਅਤੇ ਅਸ਼ਵਨੀ ਪੋਨੰਪਾ ਦੀ ਭਾਰਤੀ ਜੋੜੀ ਨੂੰ ਹਾਰ ਝੇਲਣੀ ਪਈ। ਇੰਡੋਨੇਸ਼ੀਆ ਦੇ ਇਰਫਾਨ ਫਾਦਿਲਾਹ ਅਤੇ ਵੇਨੀਅੰਗਰੈਨੀ ਦੀ ਜੋੜੀ ਨੇ ਭਾਰਤੀ ਜੋੜੀ ਨੂੰ ਲਗਾਤਾਰ ਗੇਮਾਂ 'ਚ ਸਿਰਫ 29 ਮਿੰਟ 'ਚ 21-12, 21-9 ਨਾਲ ਹਰਾ ਦਿੱਤਾ।


Related News