ਕੁਵੈਤ ਖਿਲਾਫ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਲਈ ਭਾਰਤੀ ਟੀਮ ਦਾ ਐਲਾਨ

05/24/2024 2:32:43 PM

ਭੁਵਨੇਸ਼ਵਰ— ਕੁਵੈਤ ਖਿਲਾਫ 6 ਜੂਨ ਨੂੰ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਲਈ ਭਾਰਤ ਦੀ 27 ਮੈਂਬਰੀ ਫੁੱਟਬਾਲ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ 'ਚ ਫਾਰਵਰਡ ਪਾਰਥਿਬ ਗੋਗੋਈ ਅਤੇ ਡਿਫੈਂਡਰ ਮੁਹੰਮਦ ਹਮਾਦ ਸੱਟ ਕਾਰਨ ਬਾਹਰ ਹੋ ਗਏ ਹਨ ਜਦਕਿ ਤਜ਼ਰਬੇਕਾਰ ਸਟ੍ਰਾਈਕਰ ਸੁਨੀਲ ਛੇਤਰੀ ਦਾ ਇਹ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ।
ਕੋਲਕਾਤਾ 'ਚ ਹੋਣ ਵਾਲੇ ਮੈਚ ਲਈ ਮੁੱਖ ਕੋਚ ਇਗੋਰ ਸਟੀਮੈਕ ਨੇ ਟੀਮ ਦਾ ਐਲਾਨ ਕੀਤਾ। ਭੁਵਨੇਸ਼ਵਰ ਵਿੱਚ ਕੈਂਪ ਵਿੱਚ 32 ਖਿਡਾਰੀ ਸਨ ਜਿਨ੍ਹਾਂ ਵਿੱਚੋਂ ਪੰਜ (ਫੁਰਬਾ ਲਚੇਨਪਾ, ਪਾਰਥੀਬ, ਇਮਰਾਨ ਖਾਨ, ਹਮਦਾਦ ਅਤੇ ਜਿਤਿਨ ਐੱਮਐੱਸ) ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਸਟੀਮੈਕ ਨੇ ਇੱਕ ਰਿਲੀਜ਼ ਵਿੱਚ ਕਿਹਾ, 'ਉਹ ਸਾਰੇ ਬਹੁਤ ਪੇਸ਼ੇਵਰ ਅਤੇ ਮਿਹਨਤੀ ਹਨ। ਇਨ੍ਹਾਂ ਵਿਚਕਾਰ ਸਖ਼ਤ ਮੁਕਾਬਲਾ ਹੈ। ਪਾਰਥਿਬ ਅਤੇ ਹਮਾਦ ਕੁਝ ਦਿਨ ਪਹਿਲਾਂ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇੱਕ ਤੋਂ ਦੋ ਹਫ਼ਤੇ ਤੱਕ ਆਰਾਮ ਦੀ ਲੋੜ ਹੈ।
ਬਾਕੀ ਖਿਡਾਰੀ ਭੁਵਨੇਸ਼ਵਰ ਵਿੱਚ ਅਭਿਆਸ ਜਾਰੀ ਰੱਖਣਗੇ ਅਤੇ 29 ਮਈ ਨੂੰ ਕੋਲਕਾਤਾ ਜਾਣਗੇ। ਉਨ੍ਹਾਂ ਦਾ ਸਾਹਮਣਾ 6 ਜੂਨ ਨੂੰ ਵਿਵੇਕਾਨੰਦ ਯੁਵਾ ਭਾਰਤੀ ਕ੍ਰਿਰੰਗਨ 'ਚ ਕੁਵੈਤ ਨਾਲ ਹੋਵੇਗਾ। ਇਸ ਤੋਂ ਬਾਅਦ ਭਾਰਤੀ ਟੀਮ 11 ਜੂਨ ਨੂੰ ਕੁਵੈਤ ਵਿੱਚ ਖੇਡੇਗੀ। ਭਾਰਤ ਇਸ ਸਮੇਂ ਚਾਰ ਮੈਚਾਂ ਵਿੱਚ ਚਾਰ ਅੰਕਾਂ ਨਾਲ ਗਰੁੱਪ ਵਿੱਚ ਦੂਜੇ ਸਥਾਨ ’ਤੇ ਹੈ। ਭਾਰਤ ਲਈ ਸਭ ਤੋਂ ਵੱਧ 94 ਗੋਲ ਕਰਨ ਵਾਲੇ ਛੇਤਰੀ ਇਸ ਮੈਚ ਨਾਲ ਅੰਤਰਰਾਸ਼ਟਰੀ ਫੁੱਟਬਾਲ ਨੂੰ ਅਲਵਿਦਾ ਕਹਿ ਦੇਣਗੇ। ਇਹ ਉਸਦਾ 151ਵਾਂ ਮੈਚ ਹੋਵੇਗਾ।
ਟੀਮ:
ਗੋਲਕੀਪਰ: ਗੁਰਪ੍ਰੀਤ ਸਿੰਘ ਸੰਧੂ, ਅਮਰਿੰਦਰ ਸਿੰਘ, ਵਿਸ਼ਾਲ ਕੈਥ
ਡਿਫੈਂਡਰ: ਅਮੇ ਰਣਵਾੜੇ, ਅਨਵਰ ਅਲੀ, ਜੈ ਗੁਪਤਾ, ਲਾਲਚੁੰਗਨੁੰਗਾ, ਮਹਿਤਾਬ ਸਿੰਘ, ਨਰਿੰਦਰ, ਨਿਖਿਲ ਪੁਜਾਰੀ, ਰਾਹੁਲ ਭੇਕੇ, ਸ਼ੁਭਾਸ਼ੀਸ਼ ਬੋਸ।
ਮਿਡਫੀਲਡਰ: ਅਨਿਰੁਧ ਥਾਪਾ, ਬ੍ਰੈਂਡਨ ਫਰਨਾਂਡਿਸ, ਐਡਮੰਡ ਲਾਲਰਿੰਡਿਕਾ, ਜੈਕਸਨ ਸਿੰਘ, ਲਾਲੀਜੁਆਲਾ ਛਾਂਗਟੇ, ਲਿਸਟਨ ਕੋਲਾਸੋ, ਮਹੇਸ਼ ਸਿੰਘ ਨੌਰੇਮ, ਨੰਦਕੁਮਾਰ ਸ਼ੇਖਰ, ਸਾਹਲ ਅਬਦੁਲ ਸਮਦ, ਸੁਰੇਸ਼ ਸਿੰਘ।
ਫਾਰਵਰਡ: ਡੇਵਿਡ ਐਲ, ਮਨਵੀਰ ਸਿੰਘ, ਰਹੀਮ ਅਲੀ, ਸੁਨੀਲ ਛੇਤਰੀ, ਵਿਕਰਮ ਪ੍ਰਤਾਪ ਸਿੰਘ।


Aarti dhillon

Content Editor

Related News