ਇਸ ਕਾਰਨ ਦੌਰਾ ਵਿਚਾਲੇ ਛੱਡ ਕੇ ਗਈ ਸੀ ਵਿੰਡੀਜ਼ ਟੀਮ, ਹੁਣ ਫਿਰ ਆਵੇਗੀ ਭਾਰਤ

Sunday, Mar 18, 2018 - 09:47 AM (IST)

ਨਵੀਂ ਦਿੱਲੀ (ਬਿਊਰੋ)— ਇਸ ਸਾਲ ਦੇ ਅੰਤ ਵਿਚ ਵੈਸਟਇੰਡੀਜ਼ ਦੀ ਟੀਮ ਭਾਰਤ ਵਿਚ ਤਿੰਨ ਟੈਸਟ, ਪੰਜ ਵਨਡੇ ਅਤੇ ਇਕ ਟੀ-20 ਮੈਚ ਖੇਡਣ ਆਵੇਗੀ। ਕੈਰੇਬੀਆਈ ਟੀਮ ਅਕਤੂਬਰ-ਨਵੰਬਰ ਵਿਚ ਭਾਰਤ ਦੇ ਦੌਰੇ ਉੱਤੇ ਹੋਵੇਗੀ। ਬੰਗਾਲ ਕ੍ਰਿਕਟ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਸਦੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਇਸ ਦੌਰੇ ਦਾ ਇਕਮਾਤਰ ਟੀ-20 ਮੈਚ ਕੋਲਕਾਤਾ ਦੇ ਈਡਨ ਗਾਰਡਨਸ ਮੈਦਾਨ ਉੱਤੇ ਖੇਡਿਆ ਜਾਵੇਗਾ। ਬਾਕੀ ਦੌਰੇ ਦਾ ਪੂਰਾ ਸ਼ੈਡਿਊਲ ਅਜੇ ਘੋਸ਼ਿਤ ਨਹੀਂ ਹੋਇਆ, ਜੋ ਛੇਤੀ ਹੀ ਬੀ.ਸੀ.ਸੀ.ਆਈ. ਜਾਰੀ ਕਰੇਗਾ।
ਸ਼ਨੀਵਾਰ ਯਾਨੀ 17 ਮਾਰਚ ਨੂੰ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਆਪਣੇ ਅਧਿਕਾਰਕ ਘੋਸ਼ਣਾ ਵਿਚ ਕਿਹਾ ਕਿ ਬੰਗਾਲ ਕ੍ਰਿਕਟ ਸੰਘ ਵੈਸਟਇੰਡੀਜ਼ ਅਤੇ ਭਾਰਤ ਦਰਮਿਆਨ ਹੋਣ ਵਾਲੇ ਇਕਮਾਤਰ ਟੀ-20 ਮੈਚ ਦੀ ਮੇਜ਼ਬਾਨੀ ਕਰੇਗਾ।

ਇਸ ਕਾਰਨ ਵਿਚਾਲੇ ਛੱਡਿਆ ਸੀ ਦੌਰਾ
ਵੈਸਟਇੰਡੀਜ਼ ਇਸ ਤੋਂ ਪਹਿਲਾਂ ਸਾਲ 2014 ਵਿਚ ਆਖਰੀ ਵਾਰ ਭਾਰਤ ਦਾ ਦੌਰਾ ਕਰ ਚੁੱਕਿਆ ਹੈ। ਜਿਸ ਵਿਚ ਦੋਨਾਂ ਟੀਮਾਂ ਦਰਮਿਆਨ ਟੈਸਟ ਸੀਰੀਜ਼ ਅਤੇ ਵਨਡੇ ਸੀਰੀਜ਼ ਹੋਈ ਸੀ, ਹਾਲਾਂਕਿ ਧਰਮਸ਼ਾਲਾ ਵਿਚ ਹੋਏ ਚੌਥੇ ਟੈਸਟ ਮੈਚ ਦੇ ਬਾਅਦ ਵੈਸਟਇੰਡੀਜ਼ ਦੇ ਖਿਡਾਰੀਆਂ ਨੇ ਦੌਰਾ ਵਿਚਾਲੇ ਛੱਡ ਦਿੱਤਾ। ਜਿਸਦੀ ਵਜ੍ਹਾ ਖਿਡਾਰੀਆਂ ਅਤੇ ਵਿੰਡੀਜ਼ ਬੋਰਡ ਦਰਮਿਆਨ ਮੈਚ ਫੀਸ ਸੀ।

ਭਾਰਤ 2 ਵਾਰ ਕਰ ਚੁੱਕਿਆ ਵੈਸਟਇੰਡੀਜ਼ ਦੌਰਾ
ਉਸਦੇ ਬਾਅਦ ਵੈਸਟਇੰਡੀਜ਼ ਭਾਰਤ ਵਿਚ ਸਾਲ 2016 ਵਿਚ ਹੋਏ ਟੀ-20 ਵਰਲਡ ਕੱਪ ਵਿੱਚ ਖੇਡਣ ਆਇਆ ਸੀ। ਜਦੋਂ ਕਿ ਭਾਰਤੀ ਟੀਮ ਵੈਸਟਇੰਡੀਜ਼ ਦਾ ਦੌਰਾ ਦੋ ਵਾਰ ਕਰ ਚੁੱਕਿਆ ਹੈ। ਜਿਸ ਵਿਚ ਪਹਿਲੇ ਟੈਸਟ ਮੈਚਾਂ ਦੇ ਬਾਅਦ ਭਾਰਤੀ ਟੀਮ ਨੇ ਵਨਡੇ ਅਤੇ ਟੀ-20 ਸੀਰੀਜ਼ ਵੀ ਖੇਡੀ ਹੈ। ਜਿਸ ਵਿਚ ਟੈਸਟ ਅਤੇ ਵਨਡੇ ਸੀਰੀਜ਼ ਵਿਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ।


Related News