ਭਾਰਤ-ਕੈਨੇਡਾ ਵਿਚਾਲੇ ਤਣਾਅ ਦਾ ਪੰਜਾਬ 'ਤੇ ਮਾੜਾ ਅਸਰ, ਮਾਯੂਸ ਹੋਏ ਵਿਦਿਆਰਥੀ (ਵੀਡੀਓ)

Monday, Sep 16, 2024 - 10:14 AM (IST)

ਚੰਡੀਗੜ੍ਹ : ਪਿਛਲੇ ਸਾਲ ਕੈਨੇਡਾ 'ਚ ਹਰਪ੍ਰੀਤ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਲੈ ਕੇ ਭਾਰਤ-ਕੈਨੇਡਾ ਸਰਕਾਰਾਂ 'ਚ ਲਗਾਤਾਰ ਤਣਾਅ ਵਧਿਆ ਹੈ। ਇਸ ਤਣਾਅ ਨਾਲ ਭਾਵੇਂ ਅੰਤਰਰਾਸ਼ਟਰੀ ਪੱਧਰ 'ਤੇ ਇੰਨਾ ਜ਼ਿਆਦਾ ਅਸਰ ਨਹੀਂ ਪਿਆ ਪਰ ਇਸ ਨੇ ਪੰਜਾਬ 'ਤੇ ਬਹੁਤ ਮਾੜਾ ਅਸਰ ਪਾਇਆ ਹੈ ਕਿਉਂਕਿ ਪੰਜਾਬ ਦੇ ਦੋਆਬਾ ਅਤੇ ਮਾਲਵਾ ਤੋਂ ਵਿਦੇਸ਼ਾਂ 'ਚ ਪੜ੍ਹਾਈ ਕਰਨ ਲਈ ਜਾ ਰਹੇ ਲੱਖਾਂ ਵਿਦਿਆਰਥੀਆਂ 'ਤੇ ਡੂੰਘਾ ਅਸਰ ਪਿਆ ਹੈ ਅਤੇ ਉਨ੍ਹਾਂ 'ਚ ਮਾਯੂਸੀ ਛਾਈ ਹੋਈ ਹੈ। ਇਸ ਦਾ ਅਸਰ ਆਸਟ੍ਰੇਲੀਆ, ਯੂ. ਕੇ. ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਅਤੇ ਯੂਨੀਵਰਸਿਟੀਆਂ 'ਤੇ ਵੀ ਪਿਆ ਹੈ। ਇਸ ਸਾਲ ਦਾਖ਼ਲਿਆਂ ਦੀਆਂ ਫ਼ੀਸਾਂ ਵੀ ਵਧਾ ਦਿੱਤੀਆਂ ਗਈਆਂ ਹਨ ਅਤੇ ਨਿਯਮਾਂ ਨੂੰ ਵੀ ਸਖ਼ਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਦੇ ਐਲਾਨ ਮਗਰੋਂ ਅਮਨ ਅਰੋੜਾ ਦਾ ਵੱਡਾ ਬਿਆਨ, ਜਾਣੋ ਕੀ ਬੋਲੇ (ਵੀਡੀਓ)

ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਰਾਹੀਂ ਸਿੱਖ ਜੱਥੇਬੰਦੀਆਂ ਅਤੇ ਹੋਰ ਸੰਸਥਾਵਾਂ ਨੇ ਓਟਾਵਾ ਨੇੜੇ ਹੋਈਆਂ ਸਿੱਖ ਵਿਰੋਧੀ ਘਟਨਾਵਾਂ ਖ਼ਿਲਾਫ਼ ਆਵਾਜ਼ ਚੁੱਕੀ ਹੈ ਅਤੇ ਉੱਥੇ ਹੋਏ ਹਿੰਦੂ-ਸਿੱਖ ਤਣਾਅ 'ਚ ਕਮੀ ਲਿਆਉਣ ਲਈ ਕਦਮ ਚੁੱਕੇ ਹਨ ਪਰ ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ 'ਚ ਜੋ ਕਮੀ ਕੀਤੀ ਹੈ, ਉਸ ਨਾਲ ਪੰਜਾਬੀਆਂ ਨੂੰ ਸਖ਼ਤ ਧੱਕਾ ਲੱਗਾ ਹੈ। ਇਕ ਅੰਦਾਜ਼ੇ ਮੁਤਾਬਕ ਪੰਜਾਬ 'ਚੋਂ ਅਮਰੀਕਾ, ਕੈਨੇਡਾ, ਯੂ. ਕੇ. ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਨੂੰ ਸਟੱਡੀ ਵੀਜ਼ਾ 'ਤੇ ਸਲਾਨਾ 25-30 ਲੱਖ ਪ੍ਰਤੀ ਵਿਦਿਆਰਥੀ ਦੇ ਰੇਟ ਨਾਲ ਪੰਜਾਬ ਤੋਂ ਹਰ ਸਾਲ 70,000-75000 ਕਰੋੜ ਦੀ ਰਕਮ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਜਾ ਰਹੀ ਸੀ ਪਰ ਇਹ ਅੰਕੜਾ ਹੁਣ ਅੱਧਾ ਹੋਵੇਗਾ ਕਿਉਂਕਿ ਪਹਿਲਾਂ ਹਰ ਸਾਲ 2 ਲੱਖ ਦਾ ਵਾਧਾ ਹੁੰਦਾ ਰਿਹਾ ਹੈ।

ਇਹ ਵੀ ਪੜ੍ਹੋ : ਬੱਚੀ ਨੂੰ ਵਾਲਾਂ ਤੋਂ ਘੜੀਸਦਿਆਂ ਚੱਪਲਾਂ ਨਾਲ ਕੁੱਟਿਆ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਰਿਪੋਰਟ ਦੇ ਮੁਤਾਬਕ ਜੇਕਰ ਕੈਨੇਡਾ ਸਰਕਾਰ ਅਤੇ ਉੱਥੋਂ ਦੀਆਂ ਯੂਨੀਵਰਸਿਟੀਆਂ ਨੇ ਨਿਯਮ ਅਤੇ ਕਾਨੂੰਨ ਹੋਰ ਸਖ਼ਤ ਕਰ ਕੇ ਲਗਾਤਾਰ ਜਾਰੀ ਰੱਖੇ ਤਾਂ ਕੈਨੇਡਾ ਦਾ ਅਕਸ ਜੋ ਕਿਸੇ ਵੇਲੇ ਸਭ ਨੂੰ ਜੀ ਆਇਆਂ ਵਾਲਾ ਸੀ, ਉਹ ਖ਼ਰਾਬ ਹੋਣ ਦੇ ਨਾਲ-ਨਾਲ ਵਿਦੇਸ਼ੀ ਵਿਦਿਆਰਥੀਆਂ ਵਾਸਤੇ ਹੋਰ ਦੇਸ਼ਾਂ ਵੱਲ ਮੁੜਨਾ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਾਲੀ ਸਰਕਾਰ ਦੀ ਟਰਮ ਅਗਲੇ ਸਾਲ ਅਕਤੂਬਰ 'ਚ ਪੂਰੀ ਹੋਣੀ ਹੈ ਪਰ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਆਪਣੀ ਮਦਦ ਵਾਪਸ ਲੈ ਲਈ ਹੈ। ਟਰੂਡੋ ਸਰਕਾਰ ਕੋਲ ਐੱਮ. ਪੀ. ਘੱਟ ਗਏ ਹਨ, ਹੋ ਸਕਦਾ ਹੈ ਕਿ ਚੋਣਾਂ ਅਕਤੂਬਰ 2025 ਤੋਂ ਪਹਿਲਾਂ ਹੋ ਜਾਣ, ਜਿਸ ਦਾ ਅਸਰ ਨਵੀਂ ਸਰਕਾਰ ਮੌਕੇ ਭਾਰਤੀ ਵਿਦਿਆਰਥੀਆਂ ਵਾਸਤੇ ਚੰਗਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News