ਠੱਗ ਭੈਣ-ਭਰਾ ਚੜ੍ਹੇ ਪੁਲਸ ਅੜਿੱਕੇ, ਜਾਲ ''ਚ ਫਸਾ ਕੇ ਲਾ ਜਾਂਦੇ ਸੀ ਚੂਨਾ

Saturday, Sep 07, 2024 - 03:34 PM (IST)

ਠੱਗ ਭੈਣ-ਭਰਾ ਚੜ੍ਹੇ ਪੁਲਸ ਅੜਿੱਕੇ, ਜਾਲ ''ਚ ਫਸਾ ਕੇ ਲਾ ਜਾਂਦੇ ਸੀ ਚੂਨਾ

ਲੁਧਿਆਣਾ (ਰਿਸ਼ੀ, ਰਾਮ)- ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦਾ ਕਾਰੋਬਾਰ ਕਰਨ ਵਾਲੇ ਭੈਣ-ਭਰਾ ਨੂੰ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਸੀ. ਪੀ. ਸ਼ੁਭਮ ਅਗਰਵਾਲ, ਏ. ਸੀ. ਪੀ. ਜਤਿਨ ਬਾਂਸਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਿਤ ਮਲਹੋਤਰਾ (39) ਅਤੇ ਉਸ ਦੀ ਭੈਣ ਵੀਨੂ ਮਲਹੋਤਰਾ (38) ਨਿਵਾਸੀ ਦੁੱਗਰੀ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ Goa 'ਚ ਐਕਸ਼ਨ! DGP ਨੇ ਕੀਤਾ ਖ਼ੁਲਾਸਾ

ਉਕਤ ਮੁਲਜ਼ਮਾਂ ਦਾ ਇਸ਼ਮੀਤ ਚੌਕ ਕੋਲ ਗਲੋਬਲ ਵੇਅ ਇੰਗੀਗ੍ਰੇਸ਼ਨ ਦੇ ਨਾਂ ਨਾਲ ਆਫਿਸ ਸੀ, ਜਿਥੇ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਆਪਣੇ ਜਾਲ ’ਚ ਫਸਾਉਂਦੇ ਸਨ ਅਤੇ ਫਿਰ ਹੌਲੀ-ਹੌਲੀ ਕਰ ਕੇ ਲੱਖਾਂ ਰੁਪਏ ਵਸੂਲ ਲੈਂਦੇ ਸਨ, ਜਿਸ ਤੋਂ ਬਾਅਦ ਪੁਲਸ ਨੇ ਛਾਪਾ ਮਾਰ ਕੇ ਦੋਵਾਂ ਨੂੰ ਦਬੋਚ ਲਿਆ।

ਪੁਲਸ ਨੂੰ ਮੁਲਜ਼ਮਾਂ ਕੋਲੋਂ 1,7,86,700 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਬਾਰੀਕੀ ਨਾਲ ਪੁੱਛਗਿੱਛ ਕਰ ਰਹੇ ਸਨ। ਉਕਤ ਮੁਲਜ਼ਮਾਂ ਖਿਲਾਫ ਮੋਹਾਲੀ ਦੀ ਰਹਿਣ ਵਾਲੀ ਰਵਨੀਤ ਕੌਰ ਦੀ ਸ਼ਿਕਾਇਤ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਔਰਤ ਖ਼ਿਲਾਫ਼ ਪਹਿਲਾਂ ਵੀ 3 ਕੇਸ ਦਰਜ

ਪੁਲਸ ਮੁਤਾਬਕ ਫੜੀ ਗਈ ਵੀਨੂ ਮਲਹੋਤਰਾ ਖਿਲਾਫ ਥਾਣਾ ਡਵੀਜ਼ਨ ਨੰ. 8 ਵਿਚ ਹੀ ਸਾਲ 2018 ’ਚ 3 ਇੰਗੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਹੋਏ ਸਨ, ਜੋ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮੁਲਜ਼ਮਾਂ ਵੱਲੋਂ ਕਾਫੀ ਸਾਲਾਂ ਤੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।

ਇਨ੍ਹਾਂ ਦੇ ਹੀ ਖ਼ਿਲਾਫ਼ ਪਾਣੀ ਦੀ ਟੈਂਕੀ ’ਤੇ ਚੜ੍ਹੇ ਸਨ ਲੋਕ

ਬੀਤੇ ਦਿਨੀਂ ਇਸੇ ਟ੍ਰੈਵਲ ਏਜੰਟ ਦੀ ਠੱਗੀ ਤੋਂ ਤੰਗ ਆ ਕੇ ਲੋਕ ਪਾਣੀ ਦੀ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਏ ਸਨ, ਜਿਨ੍ਹਾਂ ਨੇ ਇਨਸਾਫ ਲਈ ਆਪਣੀ ਆਵਾਜ਼ ਪੁਲਸ ਪ੍ਰਸ਼ਾਸਨ ਤੱਕ ਪਹੁੰਚਾਈ ਸੀ, ਜਿਸ ਤੋਂ ਬਾਅਦ ਹਰਕਤ ’ਚ ਆਈ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਸ ਮੁਤਾਬਕ ਉਕਤ ਸ਼ਿਕਾਇਤਕਰਤਾ ਸੰਗਰੂਰ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਸ਼ਿਕਾਇਤ ਦੀ ਜਾਂਚ ਉਥੇ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਾਬਾਲਗਾ ਨਾਲ ਗੈਂਗਰੇਪ! ਡੇਢ ਮਹੀਨੇ ਬਾਅਦ ਹੋਈ ਪਹਿਲੀ ਗ੍ਰਿਫ਼ਤਾਰੀ

ਕਈ ਜਗ੍ਹਾ ਚੱਲ ਰਹੀ ਜਾਂਚ

ਏ. ਸੀ. ਪੀ. ਸਿਵਲ ਲਾਈਨ ਮੁਤਾਬਕ ਉਕਤ ਮੁਲਜ਼ਮਾਂ ਖ਼ਿਲਾਫ਼ ਕਈ ਥਾਈਂ ਧੋਖਾਦੇਹੀ ਕੀਤੇ ਜਾਣ ਦੀ ਲੋਕਾਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਦੀ ਵੱਖ-ਵੱਖ ਥਾਵਾਂ ’ਤੇ ਜਾਂਚ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਵੀ ਮਾਮਲੇ ਦਰਜ ਕੀਤੇ ਜਾ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News