ਮਾਂ ਨੂੰ ਕੰਮ ਦਾ ਬਹਾਨਾ ਲਾ ਕੇ ਬਰਥਡੇ ਪਾਰਟੀ ''ਤੇ ਗਈ ਕੁੜੀ, ਉੱਥੇ ਦੋਸਤ ਨੇ ਸ਼ਰਾਬ ਪਿਲਾ ਕੇ ਕਰ''ਤੀ ਗੰਦੀ ਕਰਤੂਤ

Tuesday, Sep 10, 2024 - 05:09 AM (IST)

ਪਟਿਆਲਾ (ਬਲਜਿੰਦਰ)- ਪਟਿਆਲਾ ਸ਼ਹਿਰ 'ਚ ਇਕ ਸ਼ਰਮਨਾਕ ਘਟਨਾ ਵਾਪਰਨ ਦਾ ਸਮਾਚਾਰ ਮਿਲਿਆ ਹੈ, ਜਿੱਥੇ ਜਨਮਦਿਨ ਦੀ ਪਾਰਟੀ 'ਤੇ ਜਾਣ ਦਾ ਬਹਾਨਾ ਲਾ ਕੇ ਇਕ ਨੌਜਵਾਨ ਨੇ ਕੁੜੀ ਨੂੰ ਸ਼ਰਾਬ ਪਿਲਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਬਰਥਡੇ ਪਾਰਟੀ ਦਾ ਬਹਾਨਾ ਬਣਾ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸੰਦੀਪ ਕੁਮਾਰ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪੀਰ ਕਾਲੋਨੀ ਬਹਾਦਰਗੜ੍ਹ ਖਿਲਾਫ 64, 351 (3) ਬੀ.ਐੱਨ.ਐੱਸ. ਅਤੇ ਪੋਕਸੋ ਐਕਟ ਦੀ ਧਾਰਾ 4 ਤਹਿਤ ਕੇਸ ਦਰਜ ਕੀਤਾ ਹੈ।

ਪੀੜਤ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਉਸ ਨਾਲ ਕੰਮ ਕਰਦਾ ਸੀ, ਜਿਸ ਕਾਰਨ ਉਸ ਦੀ ਉਕਤ ਵਿਅਕਤੀ ਨਾਲ ਗੱਲਬਾਤ ਸ਼ੁਰੂ ਹੋ ਗਈ। ਮਿਤੀ 6-7 ਅਗਸਤ 2024 ਨੂੰ ਸ਼ਿਕਾਇਤਕਰਤਾ ਆਪਣੀ ਮਾਤਾ ਸਮੇਤ ਆਪਣੀ ਭੂਆ ਦੇ ਘਰ ਰਿਸ਼ੀ ਕਾਲੋਨੀ ਪਟਿਆਲਾ ਵਿਖੇ ਗਈ ਹੋਈ ਸੀ। ਉਕਤ ਵਿਅਕਤੀ ਨੇ ਸ਼ਿਕਾਇਤਕਰਤਾ ਨੂੰ ਫੋਨ ਕਰ ਕੇ ਕਿਹਾ ਕਿ ਉਸ ਦੇ ਦੋਸਤ ਦੀ ਬਰਥਡੇ ਪਾਰਟੀ ਹੈ ਅਤੇ ਉੱਥੇ ਜਾਣਾ ਹੈ। ਪਾਰਟੀ 'ਤੇ ਜਾਣ ਲਈ ਸ਼ਿਕਾਇਤਕਰਤਾ ਨੇ ਆਪਣੀ ਮਾਤਾ ਨੂੰ ਕੰਮ ’ਤੇ ਜਾਣ ਦਾ ਬਹਾਨਾ ਲਗਾ ਦਿੱਤਾ।

ਇਹ ਵੀ ਪੜ੍ਹੋ- ਘਰੋਂ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਨਿਕਲੇ ਮੁੰਡੇ-ਕੁੜੀ ਨੂੰ ਨਿਗਲ਼ ਗਿਆ 'ਕਾਲ਼', ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ

ਸ਼ਾਮ ਨੂੰ ਸੰਦੀਪ ਕੁਮਾਰ ਉਸ ਨੂੰ ਸਕੂਟਰੀ ’ਤੇ ਬਿਠਾ ਕੇ ਪੀ.ਜੀ. ਵਿਚ ਲੈ ਗਿਆ, ਜਿੱਥੇ ਲੜਕੀ ਨੇ ਦੇਖਿਆ ਕਿ ਉੱਥੇ ਤਾਂ ਕੋਈ ਪਾਰਟੀ ਨਹੀਂ ਸੀ। ਸੰਦੀਪ ਕੁਮਾਰ ਨੇ ਸ਼ਿਕਾਇਤਕਰਤਾ ਨੂੰ ਕੋਲਡਰਿੰਕ ’ਚ ਸ਼ਰਾਬ ਮਿਲਾ ਕੇ ਪਿਲਾ ਦਿੱਤੀ ਤੇ ਫ਼ਿਰ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਅਗਲੇ ਦਿਨ ਸਵੇਰੇ 4 ਵਜੇ ਦੇ ਕਰੀਬ ਕੁੜੀ ਨੂੰ ਉਸ ਦੇ ਘਰ ਛੱਡ ਦਿੱਤਾ। ਇਸ ਤੋਂ ਬਾਅਦ ਸੰਦੀਪ ਕੁਮਾਰ ਫਿਰ ਤੋਂ ਸ਼ਿਕਾਇਤਕਰਤਾ ਨਾਲ ਸਰੀਰਕ ਸਬੰਧ ਬਣਾਉਣ ਲਈ ਧਮਕੀਆਂ ਦੇ ਰਿਹਾ ਹੈ। ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਨੌਜਵਾਨ ਦੀ ਮੌਕੇ 'ਤੇ ਹੀ ਹੋ ਗਈ ਮੌਤ, ਦੂਜੇ ਨੇ ਵੀ ਇਲਾਜ ਦੌਰਾਨ ਤੋੜਿਆ ਦਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News