ਗਲੇ ’ਚੋਂ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਸੀ ਅਭੈ ਦੀ ਮੌਤ, ਪਰਿਵਾਰ ਪੁੱਜਾ ਚੰਡੀਗੜ੍ਹ

Wednesday, Sep 11, 2024 - 01:04 PM (IST)

ਗਲੇ ’ਚੋਂ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਸੀ ਅਭੈ ਦੀ ਮੌਤ, ਪਰਿਵਾਰ ਪੁੱਜਾ ਚੰਡੀਗੜ੍ਹ

ਚੰਡੀਗੜ੍ਹ (ਸੁਸ਼ੀਲ) : ਸੁਖਨਾ ਝੀਲ ਪਿੱਛੇ ਜੰਗਲ ’ਚ ਕਟਰ ਨਾਲ ਗਲਾ ਵੱਢ ਕੇ ਖ਼ੁਦਕੁਸ਼ੀ ਕਰਨ ਵਾਲੇ 35 ਸਾਲਾ ਅਭੈ ਸੂਦ ਦੇ ਪਰਿਵਾਰਕ ਮੈਂਬਰ ਮੰਗਲਵਾਰ ਨੂੰ ਚੰਡੀਗੜ੍ਹ ਪੁੱਜੇ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ਜਾ ਕੇ ਮ੍ਰਿਤਕ ਅਭੈ ਸੂਦ ਦੀ ਪਛਾਣ ਕੀਤੀ।

ਇਸ ਤੋਂ ਬਾਅਦ ਸੈਕਟਰ-3 ਥਾਣਾ ਪੁਲਸ ਨੇ ਮ੍ਰਿਤਕ ਅਭੈ ਸੂਦ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਮ੍ਰਿਤਕ ਦੀ ਮੌਤ ਦਾ ਕਾਰਨ ਧੌਣ ਵੱਢਣ ਕਾਰਨ ਖ਼ੂਨ ਵਹਿਣਾ ਦੱਸਿਆ ਗਿਆ ਹੈ। ਅਭੈ ਸੂਦ ਦੇ ਪਿਤਾ ਦੀ ਕਰੀਬ 15 ਦਿਨ ਪਹਿਲਾਂ ਮੌਤ ਹੋ ਗਈ ਸੀ। ਉਹ ਨੌਕਰੀ ਨਾ ਮਿਲਣ ਅਤੇ ਪਿਤਾ ਦੀ ਮੌਤ ਤੋਂ ਚਿੰਤਤ ਸੀ। ਪੁਲਸ ਨੇ ਕਿਸ਼ਨਗੜ੍ਹ ਜਾ ਕੇ ਅਭੈ ਸੂਦ ਦੇ ਆਸ-ਪਾਸ ਰਹਿੰਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਲੋਕਾਂ ਨੇ ਦੱਸਿਆ ਸੀ ਕਿ ਅਭੈ ਅਕਸਰ ਕਮਰੇ ’ਚ ਰਹਿੰਦਾ ਸੀ। ਉਹ ਆਲੇ-ਦੁਆਲੇ ਦੇ ਲੋਕਾਂ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਸੀ।
 


author

Babita

Content Editor

Related News