ਗੁਰਦੁਆਰਾ ਸਾਹਿਬ 'ਚ ਵਾਪਰੀ ਘਟਨਾ ਮਗਰੋਂ ਬੱਚੇ ਦੀ ਮੌਤ, ਅੱਗ ਲੱਗਣ ਕਾਰਨ ਸੀ ਝੁਲਸਿਆ

Saturday, Sep 07, 2024 - 04:48 PM (IST)

ਗੁਰਦੁਆਰਾ ਸਾਹਿਬ 'ਚ ਵਾਪਰੀ ਘਟਨਾ ਮਗਰੋਂ ਬੱਚੇ ਦੀ ਮੌਤ, ਅੱਗ ਲੱਗਣ ਕਾਰਨ ਸੀ ਝੁਲਸਿਆ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ 'ਚ ਪਿਛਲੇ ਮਹੀਨੇ 2 ਅਗਸਤ ਨੂੰ ਗੈਸ ਲੀਕ ਹੋਣ 'ਤੇ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਇਸ ਘਟਨਾ ਦੌਰਾਨ 5 ਸਕੂਲੀ ਬੱਚੇ ਅਤੇ 2 ਸੇਵਾਦਾਰ ਅੱਗ ਦੀ ਲਪੇਟ 'ਚ ਆ ਗਏ ਸਨ। ਉਨ੍ਹਾਂ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 3 ਘੰਟੇ ਪਿਆ ਜ਼ੋਰਦਾਰ ਮੀਂਹ, ਘਰਾਂ ਤੇ ਸੜਕਾਂ 'ਤੇ ਪਾਣੀ ਹੀ ਪਾਣੀ

ਇਨ੍ਹਾਂ ਵਿਚੋਂ ਪਿੰਡ ਪਿਆਰੇਆਣਾ ਦੇ ਰਹਿਣ ਵਾਲੇ ਇੱਕ ਬੱਚੇ ਰਾਜਪਾਲ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਉੱਥੇ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਮਾਲੀ ਸਹਾਇਤਾ ਅਤੇ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਨੂੰ ਅੱਜ ਵੱਡਾ ਤੋਹਫ਼ਾ ਦੇਣਗੇ CM ਮਾਨ

ਇਸ ਦੌਰਾਨ ਗੱਲਬਾਤ ਕਰਦਿਆਂ ਮ੍ਰਿਤਕ ਰਾਜਪਾਲ ਦੇ ਦਾਦਾ ਬਖ਼ਸ਼ੀਸ਼ ਸਿੰਘ ਨੇ ਮੰਗ ਕੀਤੀ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਉਨ੍ਹਾਂ ਨੂੰ 5 ਲੱਖ ਰੁਪਏ ਮਾਲੀ ਸਹਾਇਤਾ ਅਤੇ ਇੱਕ ਜੀਅ ਨੂੰ ਨੌਕਰੀ ਦੇਵੇ। ਉੱਥੇ ਹੀ ਇਸ ਦੌਰਾਨ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨੇਜਰ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਪਰਿਵਾਰ ਦੇ ਨਾਲ ਨਾਲ ਖੜ੍ਹੇ ਹਨ ਅਤੇ ਹਰ ਤਰ੍ਹਾਂ ਦੀ ਪਰਿਵਾਰ ਦੀ ਮਦਦ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News