ਟੋਕੀਓ ਓਲੰਪਿਕ ’ਚ ਦੋ ਝੰਡਾਬਰਦਾਰਾਂ ਦੇ ਨਾਲ ਉਤਰ ਸਕਦਾ ਹੈ ਭਾਰਤ : IOA ਪ੍ਰਮੁੱਖ ਬਤਰਾ

Wednesday, Jun 09, 2021 - 11:46 AM (IST)

ਟੋਕੀਓ ਓਲੰਪਿਕ ’ਚ ਦੋ ਝੰਡਾਬਰਦਾਰਾਂ ਦੇ ਨਾਲ ਉਤਰ ਸਕਦਾ ਹੈ ਭਾਰਤ : IOA ਪ੍ਰਮੁੱਖ ਬਤਰਾ

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਪ੍ਰਧਾਨ ਨਰਿੰਦਰ ਬਤਰਾ ਨੇ ਮੰਗਲਵਾਰ ਨੂੰ ਕਿਹਾ ਕਿ ‘ਲੈਂਗਿਕ ਸਮਾਨਤਾ’ ਯਕੀਨੀ ਕਰਨ ਲਈ ਭਾਰਤ ਆਗਾਮੀ ਟੋਕੀਓ ਓਲੰਪਿਕ ’ਚ ਪਹਿਲੀ ਵਾਰ ਦੋ ਝੰਡਾਬਰਦਾਰਾਂ ਦੇ ਨਾਲ ਉਤਰ ਸਕਦਾ ਹੈ ਜਿਸ ’ਚ ਇਕ ਪੁਰਸ਼ ਤੇ ਇਕ ਮਹਿਲਾ ਹੋਵੇਗੀ। ਬਤਰਾ ਨੇ ਕਿਹਾ ਕਿ ਉਨ੍ਹਾਂ ਦੇ ਨਾਵਾਂ ਦਾ ਖੁਲ੍ਹਾਸਾ ‘ਛੇਤੀ’ ਹੀ ਕੀਤਾ ਜਾਵੇਗਾ। ਬਤਰਾ ਨੇ ਕਿਹਾ ਕਿ ਅਜੇ ਤਕ ਇਸ ’ਤੇ ਫ਼ੈਸਲਾ ਨਹੀਂ ਕੀਤਾ ਗਿਆ ਹੈ। ਇਹ ਮਾਮਲਾ ਅਜੇ  ਵਿਟਾਰ-ਵਟਾਂਦਰੇ ਦੇ ਪੜਾਅ ’ਤੇ ਹੈ। ਦੇਸ਼ ਦੇ ਇਕਮਾਤਰ ਓਲੰਪਿਕ ਨਿੱਜੀ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ 2016 ਰੀਓ ਓਲੰਪਿਕ ਦੇ ਉਦਘਾਟਨ ਸਮਾਗਮ ’ਚ ਝੰਡਾਬਰਦਾਰ ਸਨ। ਟੋਕੀਓ ਓਲੰਪਿਕ ਦਾ ਉਦਘਾਟਨ ਸਮਾਗਮ 23 ਜੁਲਾਈ ਨੂੰ ਹੋਵੇਗਾ।     


author

Tarsem Singh

Content Editor

Related News