​​​​​​​ਸੂਰਿਆਕੁਮਾਰ ਪਤਨੀ ਨਾਲ ਉਡੁਪੀ ਮੰਦਰ ਪਹੁੰਚੇ, ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਣ ''ਤੇ ਕੀਤੀ ਵਿਸ਼ੇਸ਼ ਪੂਜਾ

Tuesday, Jul 09, 2024 - 04:07 PM (IST)

​​​​​​​ਸੂਰਿਆਕੁਮਾਰ ਪਤਨੀ ਨਾਲ ਉਡੁਪੀ ਮੰਦਰ ਪਹੁੰਚੇ, ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਣ ''ਤੇ ਕੀਤੀ ਵਿਸ਼ੇਸ਼ ਪੂਜਾ

ਉਡੁਪੀ (ਕਰਨਾਟਕ) : ਭਾਰਤੀ ਟੀਮ ਦੇ ਹਮਲਾਵਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਆਪਣੀ ਪਤਨੀ ਦਿਵਿਸ਼ਾ ਸ਼ੈੱਟੀ ਨਾਲ ਮੰਗਲਵਾਰ ਨੂੰ ਉਡੁਪੀ ਜ਼ਿਲੇ ਦੇ ਕਾਪੂ ਮਾਰੀਗੁੜੀ ਮੰਦਰ 'ਚ ਜਾ ਕੇ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਣ 'ਤੇ ਵਿਸ਼ੇਸ਼ ਪੂਜਾ ਕੀਤੀ। ਸੂਰਿਆਕੁਮਾਰ ਅਤੇ ਦਿਵਿਸ਼ਾ ਸੋਮਵਾਰ ਨੂੰ ਮੰਗਲੁਰੂ ਪਹੁੰਚੇ ਸਨ। ਉਨ੍ਹਾਂ ਨੇ ਏਅਰਪੋਰਟ 'ਤੇ ਹੀ ਕੇਕ ਕੱਟ ਕੇ ਆਪਣੇ ਵਿਆਹ ਦੀ ਅੱਠਵੀਂ ਵਰ੍ਹੇਗੰਢ ਮਨਾਈ। ਦਿਵਿਸ਼ਾ ਮੂਲ ਰੂਪ ਵਿੱਚ ਦੱਖਣ ਕੰਨੜ ਦੇ ਤੱਟਵਰਤੀ ਖੇਤਰ ਤੋਂ ਹੈ। ਮੰਦਰ ਦੇ ਅਧਿਕਾਰੀਆਂ ਮੁਤਾਬਕ ਦਿਵਿਸ਼ਾ ਨੇ ਵਾਅਦਾ ਕੀਤਾ ਸੀ ਕਿ ਜੇਕਰ ਭਾਰਤ ਟੀ-20 ਵਿਸ਼ਵ ਕੱਪ ਜਿੱਤਦਾ ਹੈ ਤਾਂ ਉਹ ਆਪਣੇ ਪਤੀ ਨਾਲ ਕਾਪੂ ਮਾਰੀਗੁੜੀ ਮੰਦਰ 'ਚ ਜਾਵੇਗੀ। ਉਨ੍ਹਾਂ ਕਿਹਾ ਕਿ ਸੂਰਿਆਕੁਮਾਰ ਅਤੇ ਦਿਵਿਸ਼ਾ ਨੇ ਦੇਵੀ ਕਾਪੂ ਮਰੀਅਮਾ ਨੂੰ ਚਮੇਲੀ ਦੇ ਫੁੱਲਾਂ ਦੀ ਮਾਲਾ ਭੇਟ ਕੀਤੀ ਅਤੇ ਪਰਿਵਾਰ ਲਈ ਆਸ਼ੀਰਵਾਦ ਮੰਗਿਆ।
ਇਸ ਦੌਰਾਨ ਦਿਵਿਸ਼ਾ ਮੰਦਰ 'ਚ ਤੁਲੂ ਭਾਸ਼ਾ 'ਚ ਗੱਲ ਕਰਦੀ ਨਜ਼ਰ ਆਈ। ਸੂਰਿਆਕੁਮਾਰ ਨੇ ਵੀ ਤੁਲੂ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਮੰਦਰ ਪ੍ਰਬੰਧਕਾਂ ਨੂੰ ਖੁਸ਼ੀ ਹੋਈ। ਅਧਿਕਾਰੀਆਂ ਨੇ ਸੂਰਿਆਕੁਮਾਰ ਨੂੰ ਮੰਦਰ ਦੇ ਇਤਿਹਾਸ ਬਾਰੇ ਵੀ ਦੱਸਿਆ, ਜੋ ਕਿ ਖੇਤਰ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਇੱਕ ਹੈ। ਇਸ ਦੌਰਾਨ ਭਾਰਤੀ ਬੱਲੇਬਾਜ਼ ਨੂੰ ਹਾਵੇਰੀ ਜ਼ਿਲੇ 'ਚ ਬਣੇ ਕਾਪੂ ਮਰੀਅਮਾ ਮੰਦਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਨਵੇਂ ਮੰਦਰ ਨੂੰ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ। ਮੰਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ‘ਗਰਭਗੁੜੀ’, ‘ਉਚੰਗੀ ਗੁੜੀ’ ਅਤੇ ‘ਸਤੂਪੌਲੀ’ ਦਾ ਕੰਮ 90 ਫੀਸਦੀ ਪੂਰਾ ਹੋ ਚੁੱਕਾ ਹੈ।


author

Aarti dhillon

Content Editor

Related News