ਆਸਟਰੇਲੀਆ ਵਿਰੁੱਧ ਟੀ20 ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ

Monday, Jan 08, 2024 - 08:24 PM (IST)

ਨਵੀ ਮੁੰਬਈ, (ਭਾਸ਼ਾ)– ਭਾਰਤੀ ਮਹਿਲਾ ਕ੍ਰਿਕਟ ਟੀਮ ਲੰਬੇ ਤੇ ਮਿਕਸਡ ਸਫਲਤਾ ਵਾਲੇ ਘਰੇਲੂ ਸੈਸ਼ਨ ਦਾ ਅੰਤ ਮੰਗਲਵਾਰ ਨੂੰ ਇੱਥੇ ਤੀਜੇ ਤੇ ਆਖਰੀ ਮੁਕਾਬਲੇ ਵਿਚ ਜਿੱਤ ਨਾਲ ਆਸਟਰੇਲੀਆ ਵਿਰੁੱਧ ਆਪਣੇ ਦੇਸ਼ ਵਿਚ ਪਹਿਲੀ ਵਾਰ ਟੀ-20 ਕੌਮਾਂਤਰੀ ਲੜੀ ਜਿੱਤ ਕੇ ਕਰਨਾ ਚਾਹੇਗੀ। 3 ਮੈਚਾਂ ਦੀ ਲੜੀ ਅਜੇ 1-1 ਨਾਲ ਬਰਾਬਰ ਚੱਲ ਰਹੀ ਹੈ ਤੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਕੋਲ ਸਾਬਕਾ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ 2024 ਟੀ-20 ਕੌਮਾਂਤਰੀ ਵਿਸ਼ਵ ਕੱਪ ਦੇ ਸਾਲ ਦੀ ਸ਼ੁਰੂਆਤ ਇਸ ਸਵਰੂਪ ਵਿਚ ਜਿੱਤ ਦੇ ਨਾਲ ਕਰਨ ਦਾ ਮੌਕਾ ਹੈ।

ਭਾਰਤ ਨੇ ਆਸਟਰੇਲੀਆ ਵਿਰੁੱਧ 5 ਦੋ-ਪੱਖੀ ਟੀ-20 ਲੜੀਆਂ ਵਿਚੋਂ ਸਿਰਫ 1 ਵਿਚ ਹੀ ਜਿੱਤ ਦਰਜ ਕੀਤੀ ਹੈ ਜਦਕਿ 4 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਇਕਲੌਤੀ ਲੜੀ 2015-16 ਵਿਚ ਆਸਟਰੇਲੀਆ ਵਿਚ ਜਿੱਤੀ ਸੀ ਤੇ ਇਸ ਟੀਮ ਵਿਰੁੱਧ ਉਸਦੀਆਂ ਉਪਲਬੱਧੀਆਂ ਵਿਚ ਇਹ ਚੋਟੀ ’ਤੇ ਹੈ। ਭਾਰਤ ਨੇ ਪਹਿਲੇ ਮੈਚ ਵਿਚ ਆਸਟਰੇਲੀਆ ਨੂੰ ਰਿਕਾਰਡ 9 ਵਿਕਟਾਂ ਨਾਲ ਹਰਾਇਆ ਸੀ ਪਰ ਦੂਜੇ ਮੈਚ ਵਿਚ ਮੇਜ਼ਬਾਨ ਟੀਮ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ : ਤੋਮਰ ਨੇ ਏਸ਼ੀਆਈ ਨਿਸ਼ਾਨੇਬਾਜ਼ੀ ਕੁਆਲੀਫਾਇਰ 'ਚ ਸੋਨ ਤਮਗਾ ਜਿੱਤ ਕੇ ਹਾਸਲ ਕੀਤਾ ਓਲੰਪਿਕ ਕੋਟਾ

ਭਾਰਤ ਲਈ ਹਰਮਨਪ੍ਰੀਤ ਦੀ ਫਾਰਮ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤੀ ਕਪਤਾਨ ਸਾਰੇ ਸਵਰੂਪਾਂ ਵਿਚ ਪਿਛਲੇ 10 ਮੈਚਾਂ ਵਿਚ ਅਰਧ ਸੈਂਕੜਾ ਲਾਉਣ ਵਿਚ ਅਸਫਲ ਰਹੀ ਹੈ। ਉਹ ਪਿਛਲੀ 11 ਪਾਰੀਆਂ ਵਿਚ 7 ਵਾਰ ਦੋਹਰੇ ਅੰਕ ਵਿਚ ਪਹੁੰਚਣ ਵਿਚ ਅਸਫਲ ਰਹੀ। ਦੂਜੇ ਮੈਚ ਵਿਚ ਆਲਰਾਊਂਡਰ ਦੀਪਤੀ ਸ਼ਰਮਾ ਨੇ ਗੇਂਦ ਤੇ ਬੱਲੇ ਦੋਵਾਂ ਤੋਂ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਪਰ ਭਾਰਤ ਨੂੰ ਜਿੱਤ ਦਿਵਾਉਣ ਵਿਚ ਅਸਫਲ ਰਹੀ। ਉਸ ਨੇ 27 ਗੇਂਦਾਂ ਵਿਚ 31 ਦੌੜਾਂ ਬਣਾ ਕੇ ਭਾਰਤ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ ਤੇ ਫਿਰ ਆਸਟਰੇਲੀਆ ਦੀ ਪਾਰੀ ਦੀ ਸ਼ੁਰੂਆਤੀ 2 ਵਿਕਟਾਂ ਵੀ ਲਈਆਂ ਪਰ ਇਹ ਟੀਮ ਨੂੰ ਜਿੱਤ ਦਿਵਾਉਣ ਵਿਚ ਅਸਫਲ ਰਹੀ ਸੀ। ਸ਼ੁਰੂਆਤੀ ਦੋ ਟੀ-20 ਮੁਕਾਬਲਿਆਂ ਦੀ ਪਿੱਚ ’ਤੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ, ਵਿਸ਼ੇਸ਼ ਤੌਰ ’ਤੇ ਪਹਿਲ ਪਾਰੀ ਵਿਚ, ਜਿਸ ਨਾਲ ਗੇਂਦਬਾਜ਼ਾਂ ਦਾ ਦਬਦਬਾ ਦੇਖਣ ਨੂੰ ਮਿਲਿਆ।

ਐਤਵਾਰ ਨੂੰ ਦੂਜੇ ਟੀ-20 ਮੈਚ ਦੀ ਸਰਵਸ੍ਰੇਸ਼ਠ ਖਿਡਾਰਨ ਰਹੀ ਆਸਟਰੇਲੀਆ ਦੀ ਕਿਮ ਗਾਰਥ ਨੇ ਕਿਹਾ,‘‘ਇਹ ਬੱਲੇ ਤੇ ਗੇਂਦ ਵਿਚਾਲੇ ਅਸਲੀਅਤ ਵਿਚ ਚੰਗਾ ਮੁਕਾਬਲਾ ਰਿਹਾ ਹੈ, ਇਸ ਵਿਚ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੋਵਾਂ ਲਈ ਕੁਝ ਨਾ ਕੁਝ ਹੈ।’’ ਦੀਪਤੀ ਨੂੰ ਵੀ ਦੂਜੇ ਮੈਚ ਦੀ ਪਿੱਚ ਬੱਲੇਬਾਜ਼ੀ ਲਈ ਚੁਣੌਤੀਪੂਰਨ ਲੱਗੀ। ਉਸ ਨੇ ਕਿਹਾ, ‘‘ਇਹ ਬੱਲੇਬਾਜ਼ੀ ਲਈ ਆਸਾਨ ਵਿਕਟ ਨਹੀਂ ਸੀ। ਗੇਂਦ ਟਰਨ ਦੇ ਨਾਲ-ਨਾਲ (ਪਿੱਚ ’ਤੇ ਟੱਪਾ ਖਾਣ ਤੋਂ ਬਾਅਦ) ਹੌਲੀ ਰਹਿ ਰਹੀ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਲਗਭਗ 15 ਦੌੜਾਂ ਘੱਟ ਬਣਾਈਆਂ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News