ਭਾਰਤ ਦੀ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ''ਚ ਜੇਤੂ ਸ਼ੁਰੂਆਤ

10/04/2019 7:37:32 PM

ਉਲਾਨ ਉਦੇ- ਜਮੁਨਾ ਬੋਰੋ (54 ਕਿਲੋ) ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਉਂਦਿਆਂ ਪ੍ਰੀ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਬੋਰੋ ਨੇ ਮੰਗੋਲੀਆ ਦੀ ਮਿਚਿਡਮਾ ਐਡਰੇਡਾਲਾਈ ਨੂੰ 5-0 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਅਲਜੀਰੀਆ ਦੀ ਪੰਜਵਾਂ ਦਰਜਾ ਪ੍ਰਾਪਤ ਉਦਾਦ ਫਾਓ ਨਾਲ ਹੋਵੇਗਾ।
ਵਿਸ਼ਵ ਚੈਂਪੀਅਨਸ਼ਿਪ 2017 ਦੀ ਸੋਨ ਤਮਗਾ ਜੇਤੂ ਫਾਓ ਨੂੰ ਪਹਿਲੇ ਦੌਰ ਵਿਚ ਬਾਈ ਮਿਲੀ ਸੀ। ਸ਼ਨੀਵਾਰ ਨੂੰ ਸਾਬਕਾ ਰਾਸ਼ਟਰੀ ਚੈਂਪੀਅਨ ਨੀਰਜ (57 ਕਿਲੋ) ਤੇ ਸਵੀਟੀ ਬੂਰਾ (75 ਕਿਲੋ) ਆਪਣੇ-ਆਪਣੇ ਮੁਕਾਬਲੇ ਖੇਡਣਗੀਆਂ। ਨੀਰਜ ਦਾ ਸਾਹਮਣਾ ਚੀਨ ਦੀ ਕਿਆਓ ਜੀਰੂ ਨਾਲ ਹੋਵੇਗਾ ਜਦਕਿ ਸਵੀਟੀ ਦੀ ਟੱਕਰ ਮੰਗੋਲੀਆ ਦੀ ਮਯਾਗ ਮਾਜਗਰਾਲ  ਐੱਮ. ਨਾਲ ਹੋਵੇਗੀ। ਇਸ ਟੂਰਨਾਮੈਂਟ ਵਿਚ 57 ਦੇਸ਼ਾਂ ਦੇ 224 ਮੁਕਾਬਲੇਬਾਜ਼ ਹਿੱਸਾ ਲੈ ਰਹੇ ਹਨ।


Gurdeep Singh

Content Editor

Related News