ਹਿਮਾਚਲ : ਨੈਨਾ ਦੇਵੀ ''ਚ ਸੜਕ ਹਾਦਸੇ ''ਚ ਮਹਿਲਾ ਸ਼ਰਧਾਲੂ ਦੀ ਮੌਤ
04/01/2024 5:08:52 PM
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਬਿਲਾਸਪੁਰ ਜ਼ਿਲ੍ਹੇ ਦੇ ਨੈਨਾ ਦੇਵੀ ਨਗਰ 'ਚ ਸੋਮਵਾਰ ਸਵੇਰੇ ਇਕ ਬੱਸ ਦੀ ਲਪੇਟ 'ਚ ਆਉਣ ਨਾਲ ਉੱਤਰ ਪ੍ਰਦੇਸ਼ ਵਾਸੀ ਇਕ ਮਹਿਲਾ ਸ਼ਰਧਾਲੂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਮਹਿਲਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਨੈਨਾ ਦੇਵੀ ਮੰਦਰ 'ਚ ਦਰਸ਼ਨ ਲਈ ਆਈ ਸੀ।
ਬੱਸ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਸ ਕਾਰਨ ਔਰਤ ਉਸ ਦੀ ਲਪੇਟ 'ਚ ਆ ਗਈ। ਇਸ ਤੋਂ ਬਾਅਦ ਬੱਸ ਨੈਨਾ ਦੇਵੀ ਬੱਸ ਸਟੈਂਡ ਕੋਲ ਪਹਾੜ ਨਾਲ ਜਾ ਟਕਰਾਈ। ਪੁਲਸ ਨੇ ਦੱਸਿਆ ਕਿ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e