ਸੁਮਿਤ ਨਾਗਲ ਨੇ ਕੋਬੋਲੀ ਨੂੰ ਹਰਾਇਆ

04/06/2024 8:42:32 PM

ਮੋਂਟੇ ਕਾਰਲੋ (ਫਰਾਂਸ), (ਭਾਸ਼ਾ)– ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਮੋਂਟੇ ਕਾਰਲੋ ਮਾਸਟਰਸ ਵਿਚ ਜਿੱਤ ਤੋਂ ਸ਼ੁਰੂਆਤ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਕੁਆਲੀਫਾਇਰ ਵਿਚ ਦੁਨੀਆ ਦੇ 63ਵੇਂ ਨੰਬਰ ਦੇ ਖਿਡਾਰੀ ਇਟਲੀ ਦੇ ਫਲੇਵੀਓ ਕੋਬੋਲੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਦਿੱਤਾ। ਗੈਰ ਦਰਜਾ ਪ੍ਰਾਪਤ ਤੇ 95ਵੀਂ ਰੈਂਕਿੰਗ ’ਤੇ ਕਾਬਜ਼ ਭਾਰਤੀ ਨੇ 8ਵਾਂ ਦਰਜਾ ਪ੍ਰਾਪਤ ਕੋਬੋਲੀ ’ਤੇ 6-2, 6-3 ਨਾਲ ਜਿੱਤ ਦਰਜ ਕੀਤੀ। ਨਾਗਲ ਹੁਣ ਆਪਣੇ ਆਖਰੀ ਕੁਆਲੀਫਾਇਰ ਮੈਚ ਵਿਚ ਅਰਜਨਟੀਨਾ ਦੇ ਦੋ ਖਿਡਾਰੀਆਂ ਫਾਕੁੰਡੋ ਡਿਆਜ ਅਕੋਸਟਾ ਤੇ ਡਿਆਗੋ ਸ਼ਾਰਟਜਮੈਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਭਿੜੇਗਾ।


Tarsem Singh

Content Editor

Related News