ਮਹਿਲਾ ਵਨ ਡੇ ਮੁਕਾਬਲੇ ’ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

04/02/2024 4:09:50 PM

ਵੈਲਿੰਗਟਨ, (ਵਾਰਤਾ)– ਐਮੀ ਜੋਨਸ ਦੀਆਂ ਅਜੇਤੂ 92 ਦੌੜਾਂ ਤੇ ਚਾਰਲੀ ਡੀਨ ਦੀਆਂ ਅਜੇਤੂ 42 ਦੌੜਾਂ ਦੀਆਂ ਪਾਰੀਆਂ ਦੇ ਨਾਲ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਦੀ ਮਹਿਲਾ ਟੀਮ ਨੇ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੂੰ ਵਨ ਡੇ ਮੁਕਾਬਲੇ ਵਿਵਚ 4 ਵਿਕਟਾਂ ਨਾਲ ਹਰਾ ਦਿੱਤਾ। ਜੋਨਸ ਤੇ ਡੀਨ ਦੀ ਜੋੜੀ ਨੇ 130 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਨਾ ਸਿਰਫ ਆਪਣੀ ਟੀਮ ਨੂੰ ਅਜਿਹੇ ਸਮੇਂ ਸੰਕਟ ਵਿਚੋਂ ਕੱਢਿਆ ਜਦੋਂ ਟੀਮ 6 ਵਿਕਟਾਂ ’ਤੇ 79 ਦੌੜਾਂ ਦੇ ਸਕੋਰ ’ਤੇ ਸੰਘਰਸ਼ ਕਰ ਰਹੀ ਸੀ। ਇਹ ਮਹਿਲਾ ਵਨ ਡੇ ਮੁਕਾਬਲੇ ਵਿਚ 7ਵੀਂ ਵਿਕਟ ਜਾਂ ਹੇਠਲੇ ਕ੍ਰਮ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ।

208 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ ਪਹਿਲੇ ਹੀ ਓਵਰ ਵਿਚ ਵੈਮੀ ਬਿਊਮੋਂਟ ਦੀ ਵਿਕਟ ਗੁਆ ਿਦੱਤੀ। ਮਾਯਾ ਬਾਊਚਰ 31 ਦੌੜਾਂ, ਹੀਦਰ ਨਾਈਟ 12 ਦੌੜਾਂ, ਨੈਟ ਸਾਈਬਰ ਬ੍ਰੰਟ 12 ਦੌੜਾਂ ਤੇ ਡੈਨੀ ਬਯਾਟ 16 ਦੌੜਾਂ ਬਣਾ ਕੇ ਆਊਟ ਹੋਈਆਂ। ਇੰਗਲੈਂਡ ਨੇ ਇਕ ਸਮੇਂ ਇਕ ਤੋਂ ਬਾਅਦ ਇਕ ਆਪਣੀਆਂ 6 ਵਿਕਟਾਂ 79 ਦੌੜਾਂ ’ਤੇ ਗੁਆ ਦਿੱਤੀਆਂ ਸਨ। ਉਸ ਤੋਂ ਬਾਅਦ ਐਮੀ ਜੋਨਸ ਤੇ ਚਾਰਲੀ ਡੀਨ ਦੀ ਮਹੱਤਵਪੂਰਨ ਸਾਂਝੇਦਾਰੀ ਨੇ ਪਾਰੀ ਨੂੰ ਸੰਭਾਲਿਆ ਤੇ ਟੀਮ ਨੂੰ 41.2 ਓਵਰਾਂ ਵਿਚ 6 ਵਿਕਟਾਂ ’ਤੇ 209 ਦੌੜਾਂ ਬਣਾ ਕੇ ਟੀਮ ਨੂੰ 4 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ।


Tarsem Singh

Content Editor

Related News