ਓਲੰਪਿਕ ਦੀਆਂ ਤਿਆਰੀਆਂ ਲਈ ਟੋਕੀਓ 'ਚ ਸਥਾਪਿਤ ਹੋਵੇਗਾ 'ਇੰਡੀਆ ਹਾਊਸ'

Sunday, Jul 14, 2019 - 12:12 PM (IST)

ਓਲੰਪਿਕ ਦੀਆਂ ਤਿਆਰੀਆਂ ਲਈ ਟੋਕੀਓ 'ਚ ਸਥਾਪਿਤ ਹੋਵੇਗਾ 'ਇੰਡੀਆ ਹਾਊਸ'

ਗਾਂਧੀਨਗਰ— ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਅਗਲੇ ਸਾਲ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀਆਂ ਵਧੀਆ ਤਿਆਰੀਆਂ ਲਈ ਜਾਪਾਨ ਦੀ ਰਾਜਧਾਨੀ ਵਿਚ ਇਕ 'ਇੰਡੀਆ ਹਾਊਸ' ਸਥਾਪਿਤ ਕੀਤਾ ਜਾਵੇਗਾ। ਇਸ ਵਿਚ ਭਾਗੀਦਾਰ ਭਾਰਤੀ ਖਿਡਾਰੀਆਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ। ਰਿਜਿਜੂ ਨੇ ਕਿਹਾ ਕਿ ਤਿਆਰੀਆਂ ਲਈ ਟੋਕੀਓ ਜਾਣ ਵਾਲੇ ਇਕ ਵਫਦ ਦੀ ਉਹ ਖੁਦ ਅਗਵਾਈ ਕਰਨਗੇ। ਜਿਹੜਾ 'ਇੰਡੀਆ ਹਾਊਸ' ਸਥਾਪਿਤ ਕੀਤਾ ਜਾਵੇਗਾ, ਉਸ ਵਿਚ ਖਿਡਾਰੀਆਂ ਲਈ ਕੋਚ ਅਤੇ ਸੁਝਾਅ ਦੇ ਅਨੁਸਾਰ ਸ਼ਾਨਦਾਰ ਖਾਣਾ ਅਤੇ ਤਕਨੀਕੀ ਸਹਾਇਤਾ ਸਬੰਧੀ ਚੀਜ਼ਾਂ ਸਮੇਤ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ।


Related News