ਵਿਸ਼ਵ ਕੱਪ 'ਚ ਭਾਰਤ ਕੋਲ ਕੁਝ ਚੰਗੇ ਮੈਚ ਵਿਨਰ: ਸਟੀਵ ਸਮਿਥ

Thursday, Oct 21, 2021 - 01:15 PM (IST)

ਵਿਸ਼ਵ ਕੱਪ 'ਚ ਭਾਰਤ ਕੋਲ ਕੁਝ ਚੰਗੇ ਮੈਚ ਵਿਨਰ: ਸਟੀਵ ਸਮਿਥ

ਮੈਲਬੌਰਨ (ਭਾਸ਼ਾ): ਆਸਟਰੇਲੀਆ ਦੇ ਤਜ਼ਰਬੇਕਾਰ ਬੱਲੇਬਾਜ਼ ਸਟੀਵ ਸਮਿਥ ਦਾ ਕਹਿਣਾ ਹੈ ਕਿ ਭਾਰਤ ਦੀ ਸ਼ਾਨਦਾਰ ਟੀਮ ਕੋਲ ਟੀ-20 ਵਿਸ਼ਵ ਕੱਪ ਵਿਚ ਕੁਝ ਚੰਗੇ ਮੈਚ ਵਿਨਰ ਹਨ ਅਤੇ ਵਿਰਾਟ ਕੋਹਲੀ ਦੀ ਟੀਮ ਖ਼ਿਤਾਬ ਦੇ ਪ੍ਰਮੁੱਖ ਦਾਅਵੇਦਾਰ ਹੋਵੇਗੀ। ਅਭਿਆਸ ਮੈਚ ਵਿਚ ਭਾਰਤ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ। ਰੋਹਿਤ ਸ਼ਰਮਾ (60), ਕੇ.ਐੱਲ. ਰਾਹੁਲ (39) ਅਤੇ ਸੂਰਯਕੁਮਾਰ ਯਾਦਵ (38) ਨੇ ਲਾਭਦਾਇਕ ਪਾਰੀ ਖੇਡੀ। ਕੋਹਲੀ ਨੇ ਇਸ ਮੈਚ ਵਿਚ ਵੀ ਗੇਂਦਬਾਜ਼ੀ ਕੀਤੀ, ਕਿਉਂਕਿ ਭਾਰਤ ਛੇਵੇਂ ਗੇਂਦਬਾਜ਼ੀ ਵਿਕਲਪ ਦੀ ਭਾਲ ਕਰ ਰਿਹਾ ਹੈ।

ਸਮਿਥ ਨੇ ਸਿਡਨੀ ਮਾਰਨਿੰਗ ਹੈਰਾਲਡ ਨੂੰ ਕਿਹਾ, “ਉਹ ਇਕ ਸ਼ਾਨਦਾਰ ਟੀਮ ਹੈ ਅਤੇ ਉਸ ਕੋਲ ਕੁਝ ਬਿਹਤਰੀਨ ਮੈਚ ਵਿਨਰ ਹਨ।” ਉਨ੍ਹਾਂ ਕਿਹਾ, “ਉਹ ਪਿਛਲੇ ਕੁਝ ਮਹੀਨਿਆਂ ਤੋਂ ਇਨ੍ਹਾਂ ਹਾਲਤਾਂ ਵਿਚ ਖੇਡ ਰਹੇ ਹਨ, ਕਿਉਂਕਿ ਆਈ.ਪੀ.ਐੱਲ. ਪਹਿਲਾਂ ਹੀ ਖ਼ਤਮ ਹੋਇਆ ਹੈ। ਉਨ੍ਹਾਂ ਨੂੰ ਇੱਥੇ ਇਸਦੀ ਆਦਤ ਹੋ ਗਈ ਹੈ।” ਸਮਿਥ ਨੇ ਵੀ ਇਸ ਮੈਚ ਵਿਚ 48 ਗੇਂਦਾਂ ਵਿਚ 57 ਦੌੜਾਂ ਬਣਾਈਆਂ ਅਤੇ ਮਾਰਚ ਤੋਂ ਬਾਅਦ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ। ਉਨ੍ਹਾਂ ਕਿਹਾ, “ਕੁਝ ਸਮਾਂ ਫਿਰ ਕ੍ਰੀਜ਼ ‘ਤੇ ਬਿਤਾਉਣਾ ਚੰਗਾ ਲੱਗ। ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਇਹ ਸੌਖਾ ਨਹੀਂ ਹੁੰਦਾ।'' ਉਨ੍ਹਾਂ ਕਿਹਾ, 'ਮੈਂ ਆਈ.ਪੀ.ਐੱਲ. 'ਚ ਜ਼ਿਆਦਾ ਮੈਚ ਨਹੀਂ ਖੇਡੇ ਪਰ ਨੈੱਟ 'ਤੇ ਕਾਫ਼ੀ ਸਮਾਂ ਬਿਤਾਇਆ ਅਤੇ ਇਸ ਨਾਲ ਮੈਨੂੰ ਸਥਿਤੀ ਦੇ ਅਨੁਕੂਲ ਹੋਣ 'ਚ ਮਦਦ ਮਿਲੀ।'


author

cherry

Content Editor

Related News