ਭਾਰਤੀ ਮਹਿਲਾ ਫੁੱਟਬਾਲ ਟੀਮ ਸੈਗ ਫਾਈਨਲ 'ਚ ਪਹੁੰਚੀ

12/08/2019 11:35:21 AM

ਸਪੋਰਟਸ ਡੈਸਕ— ਖ਼ੁਰਾਂਟ ਬਾਲਾ ਦੇਵੀ ਦੇ ਇਕਲੌਤੇ ਗੋਲ ਦੀ ਮਦਦ ਨਾਲ ਭਾਰਤ ਨੇ 13ਵੀਆਂ ਦੱਖਣੀ ਏਸ਼ੀਆਈ ਖੇਡਾਂ (ਸੈਗ) 'ਚ ਸ਼ਨੀਵਾਰ ਨੂੰ ਇੱਥੇ ਨੇਪਾਲ ਨੂੰ 1-0 ਨਾਲ ਹਰਾ ਕੇ ਫਾਈਨਲ ਦੀ ਟਿਕਟ ਕਟਾਈ। ਬਾਲਾ ਦੇਵੀ ਨੇ ਮੈਚ ਦੇ 18ਵੇਂ ਮਿੰਟ 'ਚ ਗੋਲ ਕਰਕੇ ਪਿਛਲੀ ਚੈਂਪੀਅਨ ਟੀਮ ਨੂੰ ਬੜ੍ਹਤ ਦਿਵਾਈ ਜੋ ਮੈਚ ਦੇ ਖਤਮ ਹੋਣ ਤੱਕ ਜਾਰੀ ਰਹੀ।PunjabKesari ਰਾਊਂਡ ਰੌਬਿਨ ਲੀਗ 'ਚ ਟੀਮ ਦੀ ਇਹ ਲਗਾਤਾਰ ਤੀਜੀ ਜਿੱਤ ਹੈ ਜਿਸ ਦੇ ਨਾਲ ਉਸ ਨੇ ਤਾਲਿਕਾ 'ਚ ਟਾਪ 'ਤੇ ਰਹਿੰਦੇ ਹੋਏ ਫਾਈਨਲ ਲਈ ਕੁਆਲੀਫਾਈ ਕੀਤਾ। ਸੋਮਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ 'ਚ ਭਾਰਤ ਦਾ ਸਾਹਮਣਾ ਇਕ ਵਾਰ ਫਿਰ ਤੋਂ ਨੇਪਾਲ ਨਾਲ ਹੋਵੇਗਾ। ਭਾਰਤ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਨੂੰ 5-0 ਅਤੇ ਮਾਲਦੀਵ ਨੂੰ 6-0 ਨਾਲ ਹਰਾਇਆ ਸੀ।


Related News