ਵੱਡੀ ਖ਼ਬਰ: ਪੰਜਾਬ ਮਹਿਲਾ ਕਾਂਗਰਸ 'ਚ ਵੱਡਾ ਬਦਲਾਅ! ਕਾਰਜਕਾਰੀ ਪ੍ਰਧਾਨ ਦਾ ਐਲਾਨ

Tuesday, May 05, 2026 - 12:19 PM (IST)

ਵੱਡੀ ਖ਼ਬਰ: ਪੰਜਾਬ ਮਹਿਲਾ ਕਾਂਗਰਸ 'ਚ ਵੱਡਾ ਬਦਲਾਅ! ਕਾਰਜਕਾਰੀ ਪ੍ਰਧਾਨ ਦਾ ਐਲਾਨ

ਮੋਹਾਲੀ (ਜੱਸੀ)- ਮੋਹਾਲੀ ਦੀ ਸਾਬਕਾ ਕੌਂਸਲਰ ਬਲਜੀਤ ਕੌਰ ਨੂੰ ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਵੱਲੋਂ ਕੀਤੀ ਗਈ ਹੈ। ਪਾਰਟੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਬਲਜੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

ਬਲਜੀਤ ਕੌਰ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਦਿਲੋਂ ਨਿਭਾਉਣਗੇ।


author

Anmol Tagra

Content Editor

Related News