ਪੰਜਾਬ: ਆਨਲਾਈਨ ਬੁਕਿੰਗ ਅਜੇ ਵੀ ਬੰਦ, ਸਿਖ਼ਰ ’ਤੇ ਪਹੁੰਚੀ ਸਿਲੰਡਰਾਂ ਦੀ ਕਾਲਾਬਾਜ਼ਾਰੀ, 3201 ਤੱਕ ਪੁੱਜੇ...

Monday, May 04, 2026 - 10:57 AM (IST)

ਪੰਜਾਬ: ਆਨਲਾਈਨ ਬੁਕਿੰਗ ਅਜੇ ਵੀ ਬੰਦ, ਸਿਖ਼ਰ ’ਤੇ ਪਹੁੰਚੀ ਸਿਲੰਡਰਾਂ ਦੀ ਕਾਲਾਬਾਜ਼ਾਰੀ, 3201 ਤੱਕ ਪੁੱਜੇ...

ਅੰਮ੍ਰਿਤਸਰ (ਨੀਰਜ)- ਮਿਡਲ ਈਸਟ ’ਚ ਚੱਲ ਰਹੀ ਜੰਗ ਦਾ ਹਵਾਲਾ ਦੇ ਕੇ ਗੈਸ ਸਪਲਾਈ ਘੱਟ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਲੈਣ ’ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਨਲਾਈਨ ਬੁਕਿੰਗ ਵੀ ਅਜੇ ਤੱਕ ਬੰਦ ਪਈ ਹੈ। ਇਸ ਦਰਮਿਆਨ ਘਰੇਲੂ ਸਿਲੰਡਰਾਂ ਦੀ ਕਾਲਾਬਾਜ਼ਾਰੀ ਚਰਮ ’ਤੇ ਪਹੁੰਚ ਚੁੱਕੀ ਹੈ, ਜਦਕਿ ਜ਼ਿਲਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਸ ਮਾਮਲੇ ’ਤੇ ਚੁੱਪੀ ਸਾਧੇ ਬੈਠੇ ਹਨ।

ਇਹ ਵੀ ਪੜ੍ਹੋ-  ਪੰਜਾਬ : ਗੁੱਸੇ 'ਚ ਆਏ ਪਤੀ ਨੇ ਘਰਵਾਲੀ ਦਾ ਦੋ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ ਆਪ ਵੀ ਕੀਤੀ ਖੁਦਕੁਸ਼ੀ

ਦੂਜੇ ਪਾਸੇ ਕਮਰਸ਼ੀਅਲ ਗੈਸ ਸਿਲੰਡਰ ਦੇ ਭਾਅ 3201 ਰੁਪਏ ਤੱਕ ਪਹੁੰਚ ਗਏ ਹਨ ਅਤੇ ਲਗਭਗ 1000 ਰੁਪਏ ਤੱਕ ਵਾਧਾ ਹੋਇਆ ਹੈ। ਇਸ ਨਾਲ ਘਰੇਲੂ ਸਿਲੰਡਰਾਂ ਦੀ ਕਾਲਾਬਾਜ਼ਾਰੀ ਹੋਰ ਵਧਣ ਦੇ ਆਸਾਰ ਹਨ। ਨਾਲ ਹੀ ਇਹ ਮਹਿੰਗਾਈ ਦਾ ਬੋਝ ਆਮ ਜਨਤਾ ’ਤੇ ਪੈਣਾ ਲਾਜ਼ਮੀ ਹੈ, ਕਿਉਂਕਿ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵੱਲੋਂ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਵਧਾਏ ਜਾਣਗੇ।

ਇਹ ਵੀ ਪੜ੍ਹੋ- ਪੰਜਾਬ: ਸਾਲੇ ਨੇ ਜੀਜੇ ਦਾ ਬੇਰਹਿਮੀ ਨਾਲ ਕਰ'ਤਾ ਕਤਲ

ਸਰਕਾਰੀ ਖਰੀਦ ਦਾ ਹਵਾਲਾ ਦੇ ਕਾਰਵਾਈ ਕਰਨ ਤੋਂ ਮੂੰਹ ਫੇਰ ਰਿਹਾ ਵਿਭਾਗ

ਕਣਕ ਦੀ ਫਸਲ ਕੱਟ ਚੁੱਕੀ ਹੈ ਅਤੇ ਮੰਡੀਆਂ ’ਚ ਇਸ ਵੇਲੇ ਕਣਕ ਦੇ ਢੇਰ ਲੱਗੇ ਹੋਏ ਹਨ। ਫੂਡ ਸਪਲਾਈ ਵਿਭਾਗ ਤੋਂ ਲੈ ਕੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਖਰੀਦ ਕਾਰਜ ’ਚ ਰੁੱਝਿਆ ਹੋਇਆ ਹੈ। ਇਸ ਦਾ ਬਹਾਨਾ ਬਣਾ ਕੇ ਕਾਲਾਬਾਜ਼ਾਰੀ ਕਰਨ ਵਾਲੀਆਂ ਗੈਸ ਏਜੰਸੀਆਂ ਖ਼ਿਲਾਫ਼ ਕਾਰਵਾਈ ਤੋਂ ਬਚਿਆ ਜਾ ਰਿਹਾ ਹੈ। ਹਾਲਾਂਕਿ ਰੇਹੜੀਆਂ ਤੋਂ ਲੈ ਕੇ ਢਾਬਿਆਂ ਅਤੇ ਵੱਡੇ ਹੋਟਲਾਂ ਤੱਕ ਘਰੇਲੂ ਸਿਲੰਡਰ ਦੀ ਵਰਤੋਂ ਖੁੱਲ੍ਹੇਆਮ ਹੋ ਰਹੀ ਹੈ, ਜਿਸ ਨਾਲ ਸਬੰਧਤ ਵਿਭਾਗ ਦੀ ਮਿਲੀਭੁਗਤ ਦੇ ਸੰਕੇਤ ਵੀ ਮਿਲ ਰਹੇ ਹਨ।

ਇਹ ਵੀ ਪੜ੍ਹੋ- ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

ਕੇ. ਵਾਈ. ਸੀ. ਦੇ ਨਾਂ ’ਤੇ 200 ਰੁਪਏ ਦੀ ਵਸੂਲੀ

ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਦੇ ਨਾਲ ਕੁਝ ਗੈਸ ਏਜੰਸੀਆਂ ਵੱਲੋਂ ਕੇ. ਵਾਈ. ਸੀ. ਦੇ ਨਾਂ ’ਤੇ ਖਪਤਕਾਰਾਂ ਤੋਂ 200 ਰੁਪਏ ਦੀ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ, ਜਦਕਿ ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਫੀਸ ਨਿਰਧਾਰਿਤ ਨਹੀਂ ਕੀਤੀ ਗਈ। ਜਦੋਂ ਇਸ ਬਾਰੇ ਪੁੱਛਿਆ ਜਾਂਦਾ ਹੈ ਤਾਂ ਸੁਰੱਖਿਆ ਪਾਈਪ ਬਦਲਣ ਦੇ ਨਾਂ ’ਤੇ ਰਕਮ ਲੈਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 4 ਤੋਂ 6 ਮਈ ਤੱਕ ਮੀਂਹ, ਹਨ੍ਹੇਰੀ ਤੇ ਗੜੇਮਾਰੀ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ

ਸਬਸਿਡੀ ਸਿਮਟ ਕੇ ਰਹਿ ਗਈ

ਪਹਿਲਾਂ ਘਰੇਲੂ ਸਿਲੰਡਰਾਂ ’ਤੇ 400 ਰੁਪਏ ਜਾਂ ਇਸ ਤੋਂ ਵੱਧ ਸਬਸਿਡੀ ਮਿਲਦੀ ਸੀ, ਪਰ ਹੁਣ ਇਹ ਸਿਰਫ਼ 28 ਰੁਪਏ ਤੱਕ ਹੀ ਰਹਿ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਰਕਮ ਕਿਸ ਖਾਤੇ ’ਚ ਆਉਂਦੀ ਹੈ, ਇਸ ਦੀ ਵੀ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ।

ਇਹ ਵੀ ਪੜ੍ਹੋ- ਪੰਜਾਬ: ਖੇਡ ਟੂਰਨਾਮੈਂਟ ਦੀਆਂ ਤਿਆਰੀਆਂ ਦੌਰਾਨ ਨੌਜਵਾਨ ਦੀ ਦਰਦਨਾਕ ਮੌਤ

ਡਿਲੀਵਰੀ ਮੈਨਜ਼ ਵੱਲੋਂ ਨਾਜਾਇਜ਼ ਵਸੂਲੀ

ਗੈਸ ਸਿਲੰਡਰਾਂ ਦੀ ਡਿਲੀਵਰੀ ਕਰਨ ਵਾਲੇ ਕਰਮਚਾਰੀਆਂ ਨੂੰ ਕੁਝ ਏਜੰਸੀਆਂ ਵੱਲੋਂ ਤਨਖਾਹ ਦੇਣ ਦੀ ਬਜਾਏ ਠੇਕੇ ’ਤੇ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ 25-30 ਸਿਲੰਡਰ ਦੇ ਕੇ ਹੋਮ ਡਿਲੀਵਰੀ ਲਈ ਭੇਜਿਆ ਜਾਂਦਾ ਹੈ ਅਤੇ ਪ੍ਰਤੀ ਸਿਲੰਡਰ 30 ਤੋਂ 50 ਰੁਪਏ ਜਾਂ ਇਸ ਤੋਂ ਵੀ ਵੱਧ ਨਾਜਾਇਜ਼ ਵਸੂਲੀ ਕੀਤੀ ਜਾਂਦੀ ਹੈ। ਰੇਹੜੀਆਂ ਅਤੇ ਢਾਬਿਆਂ ’ਤੇ ਤਾਂ ਘਰੇਲੂ ਸਿਲੰਡਰ ਤਿੰਨ ਗੁਣਾ ਮਹਿੰਗੇ ਭਾਅ ’ਤੇ ਬਲੈਕ ’ਚ ਵੇਚੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News