ਜਲੰਧਰ ਦੇ ਮਸ਼ਹੂਰ Gym ''ਚ ਮਹਿਲਾ ਟ੍ਰੇਨਰ ਨਾਲ ਛੇੜਛਾੜ, ਕਾਰੋਬਾਰੀ ਦੀ ਗੰਦੀ ਹਰਕਤ ਸੀਸੀਟੀਵੀ ''ਚ ਕੈਦ
Saturday, May 02, 2026 - 08:40 PM (IST)
ਜਲੰਧਰ (ਸੁਨੀਲ ਮਹਾਜਨ) : ਸ਼ਹਿਰ ਦੇ ਇੱਕ ਨਾਮੀ ਜਿਮ 'ਚ ਇੱਕ ਮਸ਼ਹੂਰ ਕਾਰੋਬਾਰੀ ਵੱਲੋਂ ਮਹਿਲਾ ਟ੍ਰੇਨਰ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 8 ਵਜੇ ਚੁਨਮੁਨ ਮਾਲ ਦੇ ਨਜ਼ਦੀਕ ਸਥਿਤ ਇੱਕ ਜਿਮ 'ਚ ਵਾਪਰੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਕਾਰੋਬਾਰੀ ਹਨੀ ਰੰਧਾਵਾ ਨੂੰ ਹਿਰਾਸਤ 'ਚ ਲੈ ਲਿਆ।
ਸੀਸੀਟੀਵੀ 'ਚ ਕੈਦ ਹੋਈ ਘਟਨਾ
ਘਟਨਾ ਦੀ ਸੀਸੀਟੀਵੀ ਫੁਟੇਜ ਮੁਤਾਬਕ, ਮਹਿਲਾ ਟ੍ਰੇਨਰ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਹੋ ਕੇ ਆਪਣੇ ਮੋਬਾਈਲ ਵਿੱਚ ਰੁੱਝੀ ਹੋਈ ਸੀ। ਇਸੇ ਦੌਰਾਨ ਕਾਰੋਬਾਰੀ ਹਨੀ ਰੰਧਾਵਾ ਤੇਜ਼ੀ ਨਾਲ ਪਿੱਛੇ ਤੋਂ ਆਇਆ ਅਤੇ ਉਸ ਨੇ ਮਹਿਲਾ ਟ੍ਰੇਨਰ ਨੂੰ ਬਾਹਾਂ ਵਿੱਚ ਭਰ ਕੇ ਅਸ਼ਲੀਲ ਹਰਕਤ ਕੀਤੀ। ਅਚਾਨਕ ਹੋਈ ਇਸ ਹਰਕਤ ਕਾਰਨ ਮਹਿਲਾ ਟ੍ਰੇਨਰ ਹੈਰਾਨ ਰਹਿ ਗਈ ਅਤੇ ਉਸ ਨੇ ਤੁਰੰਤ ਪਿੱਛੇ ਮੁੜ ਕੇ ਇਸ ਦਾ ਸਖ਼ਤ ਵਿਰੋਧ ਕੀਤਾ।
ਜਿਮ 'ਚ ਮੌਜੂਦ ਲੋਕ ਰਹਿ ਗਏ ਦੰਗ
ਜਿਸ ਵੇਲੇ ਇਹ ਘਟਨਾ ਵਾਪਰੀ, ਜਿਮ 'ਚ ਕਾਫੀ ਗਿਣਤੀ 'ਚ ਲੋਕ ਕਸਰਤ ਕਰ ਰਹੇ ਸਨ, ਜੋ ਕਾਰੋਬਾਰੀ ਦੀ ਇਸ ਹਰਕਤ ਨੂੰ ਦੇਖ ਕੇ ਹੱਕੇ-ਬੱਕੇ ਰਹਿ ਗਏ। ਮਹਿਲਾ ਟ੍ਰੇਨਰ ਨੇ ਹਿੰਮਤ ਦਿਖਾਉਂਦੇ ਹੋਏ ਤੁਰੰਤ 112 ਨੰਬਰ 'ਤੇ ਪੁਲਸ ਨੂੰ ਕਾਲ ਕੀਤੀ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ।
ਥਾਣਾ ਡਿਵੀਜ਼ਨ ਨੰਬਰ 6 ਦੀ ਇੰਸਪੈਕਟਰ ਰਜਵੰਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪੀੜਤ ਮਹਿਲਾ ਦੇ ਬਿਆਨ ਦਰਜ ਕੀਤੇ ਜਾਣਗੇ, ਜਿਸ ਤੋਂ ਬਾਅਦ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਪੁਲਸ ਵੱਲੋਂ ਮੁਲਜ਼ਮ ਕਾਰੋਬਾਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
