ਮਹਿਲਾ ਅਧਿਆਪਕਾਂ ਨੂੰ ਲੈ ਕੇ ਆਇਆ ਅਹਿਮ ਫ਼ੈਸਲਾ, ਜਨਗਣਨਾ ਡਿਊਟੀ ਦੌਰਾਨ ਹੁਣ...

Tuesday, May 05, 2026 - 09:31 AM (IST)

ਮਹਿਲਾ ਅਧਿਆਪਕਾਂ ਨੂੰ ਲੈ ਕੇ ਆਇਆ ਅਹਿਮ ਫ਼ੈਸਲਾ, ਜਨਗਣਨਾ ਡਿਊਟੀ ਦੌਰਾਨ ਹੁਣ...

ਚੰਡੀਗੜ੍ਹ (ਸ਼ੀਨਾ) : ਜਨਗਣਨਾ ਡਿਊਟੀ ਨੂੰ ਲੈ ਕੇ ਅਧਿਆਪਕਾਂ ਨੂੰ ਵੱਧਦੀਆਂ ਸਮੱਸਿਆਵਾਂ ਵਿਚਕਾਰ ਸੰਯੁਕਤ ਅਧਿਆਪਕ ਐਸੋਸੀਏਸ਼ਨ (ਜੇ. ਟੀ. ਏ.) ਅਤੇ ਪ੍ਰਸ਼ਾਸਨ ਵਿਚਕਾਰ ਹੋਈ ਮੀਟਿੰਗ ਨੇ ਕੁੱਝ ਰਾਹਤ ਦਿੱਤੀ ਹੈ। ਪ੍ਰਸ਼ਾਸਨ ਨੇ ਗੰਭੀਰਤਾ ਦਿਖਾਉਂਦਿਆਂ ਮਹਿਲਾ ਅਧਿਆਪਕਾਂ ਦੀ ਸੁਰੱਖਿਆ ਅਤੇ ਦੋਹਰੀ ਡਿਊਟੀ ਦੇ ਮੁੱਦੇ ’ਤੇ ਠੋਸ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ, ਜੋ ਆਉਣ ਵਾਲੇ ਦਿਨਾਂ ’ਚ ਅਧਿਆਪਕਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰ ਸਕਦਾ ਹੈ। ਐਸੋਸੀਏਸ਼ਨ ਦੇ ਵਫ਼ਦ ਨੇ ਸੋਮਵਾਰ ਚੰਡੀਗੜ੍ਹ ਦੇ ਡੀ. ਸੀ. ਨਿਸ਼ਾਂਤ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਚੁੱਕਿਆ।

ਇਹ ਵੀ ਪੜ੍ਹੋ : ਸ਼ਰਾਬ ਪੀਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਖ਼ਬਰ ਪੜ੍ਹ ਉੱਡ ਜਾਣਗੇ ਹੋਸ਼, ਮਹਿੰਗੀਆਂ ਬ੍ਰਾਂਡਿਡ ਬੋਤਲਾਂ ਨੂੰ ਲੈ ਕੇ...

ਇਸ ’ਚ ਮਹਿਲਾ ਅਧਿਆਪਕਾਂ ਦੀ ਸੁਰੱਖਿਆ, ਖੇਤਰ ’ਚ ਮੁਸ਼ਕਲਾਂ ਤੇ ਸਕੂਲ ਡਿਊਟੀਆਂ ਦੇ ਦੋਹਰੇ ਬੋਝ ਦੇ ਮੁੱਦੇ ਖ਼ਾਸ ਤੌਰ ’ਤੇ ਪ੍ਰਮੁੱਖ ਸਨ। ਪ੍ਰਸ਼ਾਸਨ ਨੇ ਇਨ੍ਹਾਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਦਾ ਨਿਰਦੇਸ਼ ਦਿੱਤਾ ਹੈ। ਵਧੀਕ ਡਿਪਟੀ ਕਮਿਸ਼ਨਰ (ਏ. ਡੀ. ਸੀ.) ਅਮਨਦੀਪ ਭੱਟੀ ਨਾਲ ਮੀਟਿੰਗ ’ਚ ਮਹਿਲਾ ਅਧਿਆਪਕਾਂ ਦੀ ਸੁਰੱਖਿਆ ਅਤੇ ਕੰਮ ਕਰਨ ਦੀਆਂ ਸਥਿਤੀਆਂ ਬਾਰੇ ਵਿਸਥਾਰ ’ਚ ਚਰਚਾ ਕੀਤੀ ਗਈ। ਪ੍ਰਸ਼ਾਸਨ ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਮੁੱਦਿਆਂ ’ਤੇ ਜਲਦੀ ਹੀ ਸਕਾਰਾਤਮਕ ਫ਼ੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ : ਖ਼ਾਲੀ ਪਲਾਟਾਂ ਦੇ ਮਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਨਵੇਂ ਹੁਕਮ

ਮਹਿਲਾ ਅਧਿਆਪਕਾਂ ਦੀ ਸੁਰੱਖਿਆ ਨੂੰ ਲੈ ਕੇ ਫੀਲਡ ਡਿਊਟੀ ਦੌਰਾਨ ਬੀਟ ਪੁਲਸ ਕਰਮਚਾਰੀ ਮਹਿਲਾ ਅਧਿਆਪਕਾਂ ਨਾਲ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਵਾਰਡ ਕੌਂਸਲਰਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਉਹ ਹਰੇਕ ਅਧਿਆਪਕ ਦੇ ਨਾਲ ਇਕ ਸਥਾਨਕ ਸਹਾਇਕ ਪ੍ਰਦਾਨ ਕਰਨ ਤਾਂ ਜੋ ਫੀਲਡ ’ਚ ਕਿਸੇ ਵੀ ਸਮੱਸਿਆ ਤੋਂ ਬਚਿਆ ਜਾ ਸਕੇ। ਐਸੋਸੀਏਸ਼ਨ ਨੇ ਕਿਹਾ ਕਿ ਜਨਗਣਨਾ ਦੇ ਕੰਮ ਨੂੰ ਸਕੂਲ ਡਿਊਟੀਆਂ ਨਾਲ ਜੋੜਨਾ ਅਵਿਵਹਾਰਕ ਹੈ। ਡੀ. ਸੀ. ਨੇ ਭਰੋਸਾ ਦਿੱਤਾ ਕਿ ਇਹ ਮਾਮਲਾ ਤੁਰੰਤ ਸਿੱਖਿਆ ਸਕੱਤਰ ਤੇ ਜਨਗਣਨਾ ਵਿਭਾਗ ਕੋਲ ਚੁੱਕਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


 


author

Babita

Content Editor

Related News