ਜਲੰਧਰ ਵਿਖੇ ਜਿੰਮ 'ਚ ਮਹਿਲਾ ਟ੍ਰੇਨਰ ਨਾਲ ਕਾਰੋਬਾਰੀ ਨੇ ਕੀਤੀ ਅਸ਼ਲੀਲ ਹਰਕਤ, ਹੋਟਲ ਦਾ ਮਾਲਕ ਗ੍ਰਿਫ਼ਤਾਰ

Saturday, May 02, 2026 - 07:06 PM (IST)

ਜਲੰਧਰ ਵਿਖੇ ਜਿੰਮ 'ਚ ਮਹਿਲਾ ਟ੍ਰੇਨਰ ਨਾਲ ਕਾਰੋਬਾਰੀ ਨੇ ਕੀਤੀ ਅਸ਼ਲੀਲ ਹਰਕਤ, ਹੋਟਲ ਦਾ ਮਾਲਕ ਗ੍ਰਿਫ਼ਤਾਰ

ਜਲੰਧਰ (ਸੋਨੂੰ)- 66 ਫੁੱਟੀ ਰੋਡ 'ਤੇ ਸਥਿਤ ਵ੍ਹਾਈਟ ਡਾਇਮੰਡ ਰਿਜ਼ੋਰਟ ਦੇ ਮਾਲਕ ਹਨੀ ਰੰਧਾਵਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਾਰੋਬਾਰੀ ਰੰਧਾਵਾ ਵੱਲੋਂ ਜਿੰਮ 'ਚ ਮਹਿਲਾ ਟ੍ਰੇਨਰ ਨਾਲ ਛੇੜਛਾੜ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। 

ਇਹ ਮਾਮਲਾ ਜਲੰਧਰ ਦੇ ਚੁਨਮੁਨ ਮਾਲ ਨੇੜੇ ਸਥਿਤ ਇਕ ਜਿਮ ਦਾ ਹੈ, ਜਿੱਥੇ ਸ਼ੁੱਕਰਵਾਰ ਸ਼ਾਮ ਕਰੀਬ 8 ਵਜੇ ਇਕ ਮਹਿਲਾ ਟ੍ਰੇਨਰ ਆਪਣੀ ਡਿਊਟੀ ਕਰ ਰਹੀ ਸੀ। ਸੀ. ਸੀ. ਟੀ. ਵੀ. ਫੁਟੇਜ 'ਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਮਹਿਲਾ ਟ੍ਰੇਨਰ ਸ਼ੀਸ਼ੇ ਦੇ ਸਾਹਮਣੇ ਖੜ੍ਹ ਕੇ ਆਪਣੇ ਮੋਬਾਇਲ 'ਚ ਰੁੱਝੀ ਹੋਈ ਸੀ ਤਾਂ ਕਾਰੋਬਾਰੀ ਹਨੀ ਰੰਧਾਵਾ ਨੇ ਪਿੱਛੇ ਤੋਂ ਆ ਕੇ ਅਚਾਨਕ ਉਸ ਨੂੰ ਆਪਣੀਆਂ ਬਾਹਾਂ ਵਿੱਚ ਜਕੜ ਲਿਆ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਮੁੰਡੇ ਦੀ ਅਚਾਨਕ ਮੌਤ, ਏਜੰਟ ਨੂੰ ਪੈਸੇ ਦੇਣ ਗਿਆ, ਨਹੀਂ ਮੁੜਿਆ ਵਾਪਸ

PunjabKesari

ਅਚਾਨਕ ਹੋਈ ਇਸ ਹਰਕਤ ਤੋਂ ਬਾਅਦ ਮਹਿਲਾ ਟ੍ਰੇਨਰ ਨੇ ਤੁਰੰਤ ਵਿਰੋਧ ਜਤਾਇਆ ਅਤੇ ਰੌਲਾ ਪਾਇਆ। ਜਿੰਮ ਵਿੱਚ ਮੌਜੂਦ ਹੋਰ ਲੋਕ ਵੀ ਇਸ ਘਟਨਾ ਨੂੰ ਵੇਖ ਕੇ ਹੈਰਾਨ ਰਹਿ ਗਏ। ਜਦੋਂ ਮਹਿਲਾ ਗੁੱਸੇ 'ਚ ਉੱਥੋਂ ਜਾਣ ਲੱਗੀ ਤਾਂ ਦੋਸ਼ੀ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮਹਿਲਾ ਨੇ ਤੁਰੰਤ 112 ਨੰਬਰ 'ਤੇ ਕਾਲ ਕਰਕੇ ਪੁਲਸ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਹਨੀ ਰੰਧਾਵਾ ਨੂੰ ਗ੍ਰਿਫ਼ਤਾਰ ਕਰ ਲਿਆ। ਇੰਸਪੈਕਟਰ ਰਜਵੰਤ ਕੌਰ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਤੇ ਸ਼ਿਕਾਇਤ ਦੇ ਆਧਾਰ 'ਤੇ FIR ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਜਿੰਮ ਦੇ ਸੀ. ਸੀ. ਟੀ. ਵੀ. ਫੁਟੇਜ ਨੂੰ ਵੀ ਕਬਜ਼ੇ ਵਿੱਚ ਲੈ ਰਹੀ ਹੈ ਤਾਂ ਜੋ ਸਬੂਤਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਹਨੀ ਰੰਧਾਵਾ ਜਲੰਧਰ ਦਾ ਇਕ ਪ੍ਰਮੁੱਖ ਕਾਰੋਬਾਰੀ ਹੈ ਅਤੇ ਉਹ 'ਵਾਈਟ ਡਾਇਮੰਡ ਰਿਜ਼ੌਰਟ' ਦਾ ਮਾਲਕ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ Alert! 2,3,4,5,6 ਨੂੰ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News