ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਜਿੱਤਿਆ ਮਹਿਲਾ ਏਸ਼ੀਆ ਕੱਪ 2022 ਦਾ ਖ਼ਿਤਾਬ, ਬਣਿਆ 7ਵੀਂ ਵਾਰ ਚੈਂਪੀਅਨ

Saturday, Oct 15, 2022 - 03:49 PM (IST)

ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਜਿੱਤਿਆ ਮਹਿਲਾ ਏਸ਼ੀਆ ਕੱਪ 2022 ਦਾ ਖ਼ਿਤਾਬ, ਬਣਿਆ 7ਵੀਂ ਵਾਰ ਚੈਂਪੀਅਨ

ਸਿਲਹਟ : ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਮ੍ਰਿਤੀ ਮੰਧਾਨਾ ਦੇ ਧਮਾਕੇਦਾਰ ਅਰਧ ਸੈਂਕੜੇ (ਅਜੇਤੂ 51) ਦੀ ਬਦੌਲਤ ਭਾਰਤ ਨੇ ਸ਼ਨੀਵਾਰ ਨੂੰ ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਭਾਰਤ ਨੂੰ 20 ਓਵਰਾਂ 'ਚ 66 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਭਾਰਤ ਨੇ 8.3 ਓਵਰਾਂ 'ਚ ਹਾਸਲ ਕਰ ਲਿਆ। 

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ : ਨਿਸ਼ਾਨੇਬਾਜ਼ ਰੁਦਰਾਕਸ਼ ਨੇ ਜਿੱਤਿਆ ਸੋਨ ਤਮਗ਼ਾ, ਓਲੰਪਿਕ ਕੋਟਾ ਕੀਤਾ ਹਾਸਲ

ਮਹਿਲਾ ਏਸ਼ੀਆ ਕੱਪ ਦਾ ਇਹ ਅੱਠਵਾਂ ਆਯੋਜਨ ਸੀ, ਜਦਕਿ ਭਾਰਤ ਦੀ ਸੱਤਵੀਂ ਖ਼ਿਤਾਬੀ ਜਿੱਤ ਸੀ। ਭਾਰਤ ਨੇ ਵਨਡੇ ਫਾਰਮੈਟ 'ਚ ਚਾਰ ਵਾਰ ਅਤੇ ਟੀ-20 ਫਾਰਮੈਟ 'ਚ ਤਿੰਨ ਵਾਰ ਮਹਿਲਾ ਏਸ਼ੀਆ ਕੱਪ ਜਿੱਤਿਆ ਹੈ। ਰੇਣੁਕਾ ਸਿੰਘ ਨੇ ਤਿੰਨ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ, ਜਦਕਿ ਰਾਜੇਸ਼ਵਰੀ ਗਾਇਕਵਾੜ ਅਤੇ ਸਨੇਹ ਰਾਣਾ ਨੇ ਦੋ-ਦੋ ਵਿਕਟਾਂ ਲੈ ਕੇ ਸ੍ਰੀਲੰਕਾ ਨੂੰ 65 ਦੌੜਾਂ ਤੱਕ ਰੋਕ ਦਿੱਤਾ। 

ਇਹ ਵੀ ਪੜ੍ਹੋ : 15 ਸਾਲ ਦੇ ਲੰਮੇ ਅਰਸੇ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰੇਗੀ ਟੀਮ ਇੰਡੀਆ!

ਸ਼ੇਫਾਲੀ ਵਰਮਾ (05) ਅਤੇ ਜੇਮੀਮਾ ਰੌਡਰਿਗਜ਼ (02) ਦੇ ਆਊਟ ਹੋਣ ਕਾਰਨ ਭਾਰਤ 66 ਦੌੜਾਂ ਦੇ ਟੀਚੇ ਤੱਕ ਪਹੁੰਚਣ ਲਈ ਸੰਘਰਸ਼ ਕਰ ਰਿਹਾ ਸੀ, ਪਰ ਸਮ੍ਰਿਤੀ ਨੇ ਕਪਤਾਨ ਹਰਮਨਪ੍ਰੀਤ ਕੌਰ ਨਾਲ ਤੀਜੀ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਆਸਾਨ ਜਿੱਤ ਦਿਵਾਈ। ਸਮ੍ਰਿਤੀ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 25 ਗੇਂਦਾਂ ਵਿੱਚ ਛੇ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਜਦਕਿ ਹਰਮਨਪ੍ਰੀਤ ਨੇ 14 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 11 ਦੌੜਾਂ ਦਾ ਯੋਗਦਾਨ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News