ਮਹਿਲਾ ਹਾਕੀ ਵਿਸ਼ਵ ਕੱਪ ’ਚ ਭਾਰਤ ਨੇ ਜਾਪਾਨ ਨੂੰ ਹਰਾਇਆ

Thursday, Jul 14, 2022 - 04:01 PM (IST)

ਮਹਿਲਾ ਹਾਕੀ ਵਿਸ਼ਵ ਕੱਪ ’ਚ ਭਾਰਤ ਨੇ ਜਾਪਾਨ ਨੂੰ ਹਰਾਇਆ

ਟੈਰੇਸਾ (ਭਾਸ਼ਾ)- ਨਵਨੀਤ ਕੌਰ ਦੇ 2 ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 3-1 ਨਾਲ ਹਰਾਇਆ ਪਰ ਐੱਫ. ਆਈ. ਐੱਚ. ਮਹਿਲਾ ਵਿਸ਼ਵ ਕੱਪ ’ਚ ਨਿਰਾਸ਼ਾਜਨਕ 9 ਵੇਂ ਸਥਾਨ ’ਤੇ ਰਹੀ। ਨਵਨੀਤ ਨੇ 30ਵੇਂ ਅਤੇ 45ਵੇਂ ਮਿੰਟ ’ਚ ਗੋਲ ਦਾਗੇ, ਜਦੋਂਕਿ ਦੀਪ ਗ੍ਰੇਸ ਇੱਕਾ ਨੇ 38ਵੇਂ ਮਿੰਟ ’ਚ ਗੋਲ ਕੀਤਾ। ਜਾਪਾਨ ਲਈ ਇਕਮਾਤਰ ਗੋਲ ਯੂ ਅਸਾਈ ਨੇ 20ਵੇਂ ਮਿੰਟ ’ਚ ਦਾਗਿਆ।

ਇਹ ਵੀ ਪੜ੍ਹੋ: ਫਿਰ ਦੁਨੀਆ ਦਾ ਨੰਬਰ-1 ਵਨ ਡੇ ਗੇਂਦਬਾਜ਼ ਬਣਿਆ ਬੁਮਰਾਹ

ਪਹਿਲੇ ਕੁਆਰਟਰ ਦੇ ਪਹਿਲੇ 5 ਮਿੰਟ ’ਚ ਦੋਵਾਂ ਟੀਮਾਂ ਨੇ ਬਰਾਬਰ ਹਮਲੇ ਬੋਲੇ ਪਰ ਗੋਲ ਨਹੀਂ ਕਰ ਸਕੀ। ਜਾਪਾਨ ਨੇ 20ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਅਸਾਈ ਦੇ ਗੋਲ ਦੇ ਦਮ ’ਤੇ ਬੜ੍ਹਤ ਬਣਾਈ। ਨਵਨੀਤ ਦੇ ਹਾਫ ਟਾਈਮ ਤੋਂ ਠੀਕ ਪਹਿਲਾਂ ਬਰਾਬਰੀ ਦਾ ਗੋਲ ਦਾਗਿਆ। ਦੂਜੇ ਹਾਫ ’ਚ ਭਾਰਤ ਨੇ ਕਾਫੀ ਹਮਲਾਵਰ ਸ਼ੁਰੂਆਤ ਕੀਤੀ ਅਤੇ 6ਵਾਂ ਪੈਨਲਟੀ ਕਾਰਨਰ ਬਣਾਇਆ ਪਰ ਇਕ ਵਾਰ ਫਿਰ ਮੌਕਾ ਗਵਾ ਦਿੱਤਾ। ਇੱਕਾ ਨੇ ਹਾਲਾਂਕਿ ਭਾਰਤ ਨੂੰ ਮਿਲੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਬੜ੍ਹਤ ਦਿਵਾਈ। ਤੀਜੇ ਕੁਆਰਟਰ ’ਚ ਨਵਨੀਤ ਨੇ ਦੂਜਾ ਗੋਲ ਦਾਗਿਆ।

ਇਹ ਵੀ ਪੜ੍ਹੋ: ਕੋਹਲੀ ਦੇ ਦੂਜੇ ਵਨ ਡੇ ’ਚ ਵੀ ਖੇਡਣ ’ਤੇ ਸ਼ੱਕ, ਭਾਰਤ ਦੀਆਂ ਨਜ਼ਰਾਂ ਇਕ ਹੋਰ ਸੀਰੀਜ਼ ਜਿੱਤਣ ’ਤੇ


author

cherry

Content Editor

Related News