ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲੇ ਟੈਸਟ ਮੈਚ 'ਚ ਇਕ ਪਾਰੀ ਤੇ 132 ਦੌੜਾਂ ਨਾਲ ਹਰਾਇਆ

Saturday, Feb 11, 2023 - 02:41 PM (IST)

ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲੇ ਟੈਸਟ ਮੈਚ 'ਚ ਇਕ ਪਾਰੀ ਤੇ 132 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ-  ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਵਿਦਰਭ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ ਇਕ ਪਾਰੀ ਤੇ 132 ਦੌੜਾਂ ਨਾਲ ਹਰਾ ਦਿੱਤਾ ਹੈ। ਮੈਚ 'ਚ  ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਦੇ ਦੌਰਾਨ ਆਲਆਊਟ ਹੋ ਕੇ 177 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਨੇ ਰੋਹਿਤ ਸ਼ਰਮਾ ਦੀਆਂ 120 ਦੌੜਾਂ, ਅਕਸ਼ਰ ਪਟੇਲ ਦੀਆਂ 84 ਦੌੜਾਂ, ਰਵਿੰਦਰ ਜਡੇਜਾ ਦੀਆਂ 70 ਦੌੜਾਂ ਦੀ ਬਦੌਲਤ 400 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਦੇ ਖਿਲਾਫ 233 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ।

ਆਪਣੀ ਦੂਜੀ ਪਾਰੀ ਦੇ ਦੌਰਾਨ ਆਸਟ੍ਰੇਲੀਆਈ ਟੀਮ ਮਹਿਜ਼ 91 ਦੌੜਾਂ 'ਤੇ ਆਲ ਆਊਟ ਹੋ ਇਕ ਪਾਰੀ ਤੇ 132 ਦੌੜਾਂ ਨਾਲ ਮੈਚ ਹਾਰ ਗਈ। ਆਸਟ੍ਰੇਲੀਆ ਦੀ ਦੂਜੀ ਪਾਰੀ ਦੇ ਦੌਰਾਨ ਉਸ ਦਾ ਕੋਈ ਬੱਲੇਬਾਜ਼ ਕ੍ਰੀਜ਼ 'ਤੇ ਟਿਕ ਕੇ ਖੇਡ ਨਹੀਂ ਸਕਿਆ। ਸਟੀਵ ਸਮਿਥ 24 ਦੌੜਾਂ, ਡੇਵਿਡ ਵਾਰਨਰ 10, ਐਲੇਕਸ ਕੇਰੀ 10 ਦੌੜਾਂ ਤੇ ਕਪਤਾਨ ਪੈਟ ਕਮਿੰਸ ਨੇ 1 ਦੌੜ ਬਣਾਈ। ਭਾਰਤ ਵਲੋਂ ਰਵੀਚੰਦਰਨ ਅਸ਼ਵਿਨ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਇਸ ਤੋਂ ਇਲਾਵਾ ਮੁਹੰਮਦ ਸ਼ੰਮੀ ਨੇ 2 ਤੇ ਰਵਿੰਦਰ ਜਡੇਜਾ ਨੇ 2 ਤੇ ਅਕਸ਼ਰ ਪਟੇਲ ਨੇ 1 ਵਿਕਟ ਲਈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ।

ਇਹ ਵੀ ਪੜ੍ਹੋ : ਟੂਰਨਾਮੈਂਟ ਖੇਡਦੇ ਹੋਏ 20 ਸਾਲਾ ਕਬੱਡੀ ਖਿਡਾਰੀ ਦੀ ਮੌਤ, ਵੀਡੀਓ ਵਾਇਰਲ

ਦੋਵਾਂ ਦੇਸ਼ਾਂ ਦੀ ਪਲੇਇੰਗ ਇਲੈਵਨ

ਭਾਰਤ - ਰੋਹਿਤ ਸ਼ਰਮਾ (ਕਪਤਾਨ), ਕੇਐੱਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਸ੍ਰੀਕਰ ਭਰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ।

ਆਸਟ੍ਰੇਲੀਆ - ਡੇਵਿਡ ਵਾਰਨਰ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵਨ ਸਮਿਥ, ਮੈਟ ਰੇਨਸ਼ਾ, ਪੀਟਰ ਹੈਂਡਸਕੋਮ, ਐਲੈਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ (ਕਪਤਾਨ), ਨਾਥਨ ਲਿਓਨ, ਟੌਡ ਮਰਫੀ, ਸਕਾਟ ਬੋਲੈਂਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News