IND vs AUS : ਭਾਰਤ ਨੇ ਦੂਜਾ ਟੈਸਟ ਜਿੱਤ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਇਹ ਰਹੇ ਜਿੱਤ ਦੇ ਪੰਜ ਹੀਰੋ

Tuesday, Dec 29, 2020 - 12:17 PM (IST)

IND vs AUS : ਭਾਰਤ ਨੇ ਦੂਜਾ ਟੈਸਟ ਜਿੱਤ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਇਹ ਰਹੇ ਜਿੱਤ ਦੇ ਪੰਜ ਹੀਰੋ

ਸਪੋਰਟਸ ਡੈਸਕ— ਭਾਰਤ ਨੇ ਆਸਟਰੇਲੀਆ ਨੂੰ ਬਾਕਸਿੰਗ ਡੇ ਟੈਸਟ ਮੈਚ (ਭਾਰਤ ਬਨਾਮ ਆਸਟਰੇਲੀਆ) ’ਚ ਚਾਰੇ ਖ਼ਾਨੇ ਚਿੱਤ ਕਰ ਦਿੱਤਾ ਹੈ। ਟੀਮ ਇੰਡੀਆ ਨੇ ਮੇਜ਼ਬਾਨ ਆਸਟਰੇਲੀਆ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਇਹ ਜਿੱਤ ਭਾਰਤੀ ਪ੍ਰਸ਼ੰਸਕਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ। ਹੁਣ ਉਹ ਨਵੇਂ ਸਾਲ ਦਾ ਸਵਾਗਤ ਜਿੱਤ ਦੇ ਜਸ਼ਨ ਨਾਲ ਕਰਨਗੇ। ਵੈਸੇ ਤਾਂ ਹਰ ਜਿੱਤ ਪੂਰੀ ਟੀਮ ਦੀ ਹੁੰਦੀ ਹੈ ਤੇ ਹਰ ਕਿਸੇ ਦਾ ਉਸ ’ਚ ਯੋਗਦਾਨ ਹੁੰਦਾ ਹੈ ਫਿਰ ਵੀ ਅਜਿੰਕਯ ਰਹਾਨੇ, ਸ਼ੁੱਭਮਨ ਗਿੱਲ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਰਵੀਚੰਦਰਨ ਅਸ਼ਵਿਨ ਨੂੰ ਜਿੱਤ ਦੇ ਹੀਰੋ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਮਿਲਣ ’ਤੇ ਭਾਵੁਕ ਹੋਏ ਵਿਰਾਟ ਕੋਹਲੀ, ਆਖੀ ਇਹ ਗੱਲ

ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜਾ ਟੈਸਟ ਮੈਚ ਮੈਲਬੋਰਨ ’ਚ ਖੇਡਿਆ ਗਿਆ। ਭਾਰਤੀ ਟੀਮ ਨੇ ਇਹ ਮੈਚ ਚੌਥੇ ਦਿਨ ਹੀ ਜਿੱਤ ਲਿਆ। ਭਾਰਤੀ ਟੀਮ ਨੇ ਮੈਚ ਦੇ ਪਹਿਲੇ ਦਿਨ ਆਸਟਰੇਲੀਆ ਨੂੰ 195 ਦੌੜਾਂ ’ਤੇ ਸਮੇਟ ਦਿੱਤਾ। ਫਿਰ ਰਹਾਨੇ ਦੀ ਸੈਂਕੜੇ ਦੀ ਬਦੌਲਤ 326 ਦੌੜਾਂ ਬਣਾ ਕੇ 131 ਦੌੜਾਂ ਦੀ ਬੜ੍ਹਤ ਲਈ। ਮੇਜਬਾਨ ਆਸਟਰੇਲੀਆ ਆਪਣੀ ਦੂਜੀ ਪਾਰੀ ’ਚ 200 ਦੌੜਾਂ ’ਤੇ ਆਲ ਆਊਟ ਹੋ ਗਿਆ। ਇਸ ਤਰ੍ਹਾਂ ਭਾਰਤ ਨੂੰ ਸਿਰਫ਼ 70 ਦੌੜਾਂ ਦਾ ਟੀਚਾ ਮਿਲਿਆ ਜਿਸ ਨੂੰ ਉਸ ਨੇ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਨ੍ਹਾਂ 70 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ੁੱਭਮਨ ਗਿੱਲ ਨੇ 35 ਤੇ ਕਪਤਾਨ ਅਜਿੰਕਯ ਰਹਾਨੇ ਨੇ 27 ਦੌੜਾਂ ਬਣਾਈਆਂ ਤੇ ਮੈਚ ਨੂੰ ਜਿੱਤਿਆ। ਭਾਰਤ ਨੇ ਇਸ ਜਿੱਤ ਨਾਲ ਸੀਰੀਜ਼ ’ਚ 1-1 ਦੀ ਬਰਾਬਰੀ ਕਰ ਲਈ ਹੈ। ਸੀਰੀਜ਼ ਦਾ ਤੀਜਾ ਟੈਸਟ ਮੈਚ ਸਿਡਨੀ ’ਚ 7 ਜਨਵਰੀ ਤੋਂ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ

1. ਅਜਿੰਕਯ ਰਹਾਨੇ ਰਹੇ ਜਿੱਤ ਦੇ ਸੁਪਰ ਹੀਰੋ

PunjabKesari
ਕਪਤਾਨ ਅਜਿੰਕਯ ਰਹਾਨੇ (112, 27) ਨੂੰ ਭਾਰਤੀ ਜਿੱਤ ਦਾ ਸੁਪਰ ਹੀਰੋ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਪਹਿਲੀ ਪਾਰੀ ’ਚ ਸ਼ਾਨਦਾਰ ਸੈਂਕੜਾ ਲਾਇਆ। ਫਿਰ ਦੂਜੀ ਪਾਰੀ ਅਜੇਤੂ 27 ਦੌੜਾਂ ਦੀ ਖੇਡੀ। ਬਤੌਰ ਕਪਤਾਨ ਪਲੇਇੰਗ ਇਲੈਵਨ ਦੀ ਚੋਣ, ਗੇਂਦਬਾਜ਼ੀ ’ਚ ਬਦਲਾਅ, ਫੀਲਡਿੰਗ ਦੀ ਸਜਾਵਟ ਲਈ ਵੀ ਉਨ੍ਹਾਂ ਦੀ ਖ਼ੂਬ ਸ਼ਲਾਘਾ ਹੋਈ। ਰਹਾਨੇ ਨੂੰ ਇਸ ਪ੍ਰਦਰਸ਼ਨ ਲਈ ਮੈਨ ਆਫ਼ ਦਿ ਮੈਚ ਦਾ ਖ਼ਿਤਾਬ ਦਿੱਤਾ ਗਿਆ।

2. ਰਵਿੰਦਰ ਜਡੇਜਾ ਦਾ ਆਲਰਾਊਂਡਰ ਪ੍ਰਦਰਸ਼ਨ

PunjabKesari
ਪਹਿਲੇ ਟੈਸਟ ਮੈਚ ’ਚ ਸੱਟ ਕਾਰਨ ਨਹੀਂ ਖੇਡ ਸਕੇ ਰਵਿੰਦਰ ਜਡੇਜਾ ਨੇ ਦੂਜੇ ਟੈਸਟ ’ਚ ਸ਼ਾਨਦਾਰ ਖੇਡ ਦਿਖਾਇਆ। ਉਨ੍ਹਾਂ ਨੇ ਪਹਿਲੀ ਪਾਰੀ ’ਚ ਇਕ ਤੇ ਦੂਜੀ ਪਾਰੀ ’ਚ 2 ਵਿਕਟ ਝਟਕਾਏ। ਪਰ ਉਨ੍ਹਾਂ ਦੀ ਸਭ ਤੋਂ ਅਹਿਮ ਪ੍ਰਦਰਸ਼ਨ ਬੈਟਿੰਗ ’ਚ ਸਾਹਮਣੇ ਆਇਆ। ਜਡੇਜਾ ਨੇ ਭਾਰਤ ਲਈ ਪਹਿਲੀ ਪਾਰੀ ’ਚ 57 ਦੌੜਾਂ ਤੇ ਕਪਤਾਨ ਰਹਾਨੇ ਨਾਲ 121 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਦੀ ਬਦੌਲਤ ਹੀ ਭਾਰਤ ਨੇ ਆਸਟਰੇਲੀਆ ’ਤੇ 100 ਦੌੜਾਂ ਤੋਂ ਜ਼ਿਆਦਾ ਦੀ ਬੜ੍ਹਤ ਬਣਾਈ।

3. ਸ਼ੁੱਭਮਨ ਗਿੱਲ ਨੇ ਦਿੱਤੀ ਚੰਗੀ ਸ਼ੁਰੂਆਤ

PunjabKesari
ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਸ਼ੁੱਭਮਨ ਗਿੱਲ ਨੇ ਵੀ ਭਾਰਤ ਦੀ ਜਿੱਤ ਦੀ ਰਾਹ ਆਸਾਨ ਕੀਤੀ। ਪਿ੍ਰਥਵੀ ਸ਼ਾਅ ਦੀ ਜਗ੍ਹਾ ਓਪਨਿੰਗ ਕਰ ਰਹੇ ਸ਼ੁੱਭਮਨ ਗਿੱਲ ਨੇ ਦੋਵੇਂ ਪਾਰੀਆਂ ’ਚ ਵਧੀਆ ਖੇਡ ਦਿਖਾਇਆ। ਖ਼ਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਜਿਸ ਨਾਲ ਆਸਟਰੇਲੀਆਈ ਗੇਂਦਬਾਜ਼ਾਂ ’ਤੇ ਦਬਾਅ ਵੀ ਬਣਿਆ। ਗਿੱਲ ਨੇ ਪਹਿਲੀ ਪਾਰੀ ’ਚ ਸਿਰਫ 65 ਗੇਂਦਾਂ ਖੇਡ ਕੇ 45 ਦੌੜਾਂ ਬਣਾਈਆਂ। ਦੂਜੀ ਪਾਰੀ ’ਚ ਉਨ੍ਹਾਂ ਨੇ 36 ਗੇਂਦਾਂ ’ਤੇ 35 ਦੌੜਾਂ ਬਣਾਈਆਂ।

4. ਬੁਮਰਾਹ ਨੇ ਸੰਭਾਲੀ ਗੇਂਦਬਾਜ਼ੀ ਦੀ ਕਮਾਨ

PunjabKesari
ਜਸਪ੍ਰੀਤ ਬੁਮਰਾਹ ਨੇ ਇਸ ਮੈਚ ’ਚ ਭਾਰਤੀ ਗੇਂਦਬਾਜ਼ੀ ਦੀ ਕਮਾਨ ਸੰਭਾਲੀ। ਉਨ੍ਹਾਂ ਨੇ ਪਹਿਲੀ ਪਾਰੀ ’ਚ 4 ਤੇ ਦੂਜੀ ਪਾਰੀ ’ਚ 2 ਵਿਕਟਾਂ ਝਟਕਾਈਆਂ। ਉਹ ਮੈਚ ’ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਰਹੇ। ਮੈਚ ਦੇ ਦੌਰਾਨ ਉਮੇਸ਼ ਯਾਦਵ ਦੇ ਸੱਟ ਦਾ ਸ਼ਿਕਾਰ ਹੋਣ ਕਾਰਨ ਬੁਮਰਾਹ ਨੂੰ ਜ਼ਿਆਦਾ ਗੇਂਦਬਾਜ਼ੀ ਕਰਨੀ ਪਈ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ’ਚ ਗਿਰਾਵਟ ਨਹੀਂ ਆਊਟ ਦਿੱਤੀ।

5. ਸਿਰਾਜ ਤੇ ਅਸ਼ਵਿਨ ਨੇ ਨਹੀਂ ਛੱਡੇ ਕਈ ਮੌਕੇ

PunjabKesari
ਭਾਰਤੀ ਜਿੱਤ ਦੇ ਪੰਜ ਹੀਰੋ ਦੇ ਤੌਰ ’ਤੇ ਮੁਹੰਮਦ ਸਿਰਾਜ ਤੇ ਰਵੀਚੰਦਰਨ ਅਸ਼ਵਿਨ ਦੋਹਾਂ ਦਾ ਨਾਂ ਬਰਾਬਰੀ ਨਾਲ ਸਾਹਮਣੇ ਆਉਂਦਾ ਹੈ। ਦੋਹਾਂ ਨੇ ਮੈਚ ’ਚ 5-5 ਵਿਕਟ ਝਟਕੇ। ਸੱਟ ਦਾ ਸ਼ਿਕਾਰ ਮੁਹੰਮਦ ਸ਼ੰਮੀ ਦੀ ਜਗ੍ਹਾ ਖੇਡ ਰਹੇ ਸਿਰਾਜ ਦਾ ਇਹ ਟੈਸਟ ਡੈਬਿਊ ਸੀ। ਪਰ ਉਨ੍ਹਾਂ ਨੇ ਕਿਤੋਂ ਵੀ ਤਜਰਬੇ ਦੀ ਕਮੀ ਨਹੀਂ ਪ੍ਰਗਟਾਈ। ਅਸ਼ਵਿਨ ਨੇ ਮੈਚ ’ਚ ਸਭ ਤੋਂ ਜ਼ਿਆਦਾ ਓਵਰ ਕਰਾਏ  ਤੇ ਇਕ ਪਾਸਿਓਂ ਦਬਾਅ ਬਣਾ ਕੇ ਭਾਰਤੀ ਗੇਂਦਬਾਜ਼ਾਂ ਦਾ ਕੰਮ ਸੌਖਾ ਕੀਤਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News