ਅੱਜ ਹੋਵੇਗਾ ਭਾਰਤ ਤੇ ਬੰਗਲਾਦੇਸ਼ ਵਿਚਾਲੇ ਫਾਈਨਲ ਭੇੜ, ਫੈਂਸ ਵਿਚਾਲੇ ਛਿੜ ਸਕਦੀ ਹੈ ਜੰਗ

Sunday, Mar 18, 2018 - 09:11 AM (IST)

ਕੋਲੰਬੋ (ਬਿਊਰੋ)— ਸ਼੍ਰੀਲੰਕਾ ਵਿਚ ਚੱਲ ਰਹੀ ਨਿਡਾਸ ਟੀ-20 ਟਰਾਫੀ ਦਾ ਫਾਈਨਲ ਅੱਜ ਕੋਲੰਬੋ ਵਿਚ ਖੇਡਿਆ ਜਾਵੇਗਾ। ਦੋਨਾਂ ਹੀ ਟੀਮਾਂ ਉਤਸ਼ਾਹ ਨਾਲ ਭਰੀਆਂ ਹੋਈਆਂ ਹਨ। ਟੀਮ ਇੰਡੀਆ ਨੇ ਇਸ ਟਰਾਫੀ ਵਿਚ ਸਿਰਫ ਪਹਿਲਾ ਮੈਚ ਹਾਰਿਆ ਸੀ। ਇਸਦੇ ਬਾਅਦ ਦੇ ਪੰਜੋ ਮੁਕਾਬਲੇ ਜਿੱਤੇ। ਦੂਜੇ ਪਾਸੇ, ਬੰਗਲਾਦੇਸ਼ ਹੈ। ਉਸਨੇ ਸ਼ੁੱਕਰਵਾਰ ਰਾਤ ਜਿਸ ਤਰ੍ਹਾਂ ਨਾਲ ਸ਼੍ਰੀਲੰਕਾ ਨੂੰ ਹਰਾਇਆ, ਉਹ ਸਹੀ ਵਿਚ ਕਾਬਿਲੇ ਤਾਰੀਫ ਹੈ। ਅੰਕੜੇ ਤਾਂ ਭਾਰਤ ਦੀ ਜਿੱਤ ਵੱਲ ਇਸ਼ਾਰਾ ਕਰਦੇ ਹਨ। ਦੋਨੋਂ ਟੀਮਾਂ 8 ਵਾਰ ਟੀ-20 ਫਾਰਮੇਟ ਵਿਚ ਆਹਮੋਂ-ਸਾਹਮਣੇ ਹੋਈਆਂ। ਹਰ ਵਾਰ ਭਾਰਤ ਨੇ ਜਿੱਤ ਦਰਜ ਕੀਤੀ।

ਫੈਂਸ ਦਰਮਿਆਨ ਤਨਾਅ
2015 ਵਰਲਡ ਕੱਪ ਦੇ ਪਹਿਲੇ ਇਕ ਐਡ ਕੈਂਪੇਨ 'ਮੌਕਾ-ਮੌਕਾ' ਚੱਲਿਆ। ਬੰਗਲਾਦੇਸ਼ ਦੇ ਕ੍ਰਿਕਟ ਫੈਂਸ ਨੇ ਇਸਨੂੰ ਆਪਣੇ ਦੇਸ਼ ਦੀ ਬੇਇੱਜ਼ਤੀ ਦੱਸਿਆ ਸੀ। ਇਸ ਸਾਲ ਬਾਅਦ ਵਿਚ ਜਦੋਂ ਟੀਮ ਇੰਡੀਆ ਬੰਗਲਾਦੇਸ਼ ਵਿਚ ਵਨਡੇ ਸੀਰੀਜ਼ ਹਾਰੀ ਤਾਂ ਟੀਮ ਇੰਡੀਆ ਦੇ ਖਿਡਾਰੀਆਂ ਦੇ ਅਪਮਾਨਜਨਕ ਪੋਸਟਰਸ ਬਣਾਏ ਗਏ। ਸੋਸ਼ਲ ਮੀਡੀਆ ਉੱਤੇ ਜਦੋਂ ਇਹ ਪੋਸਟਰਸ ਵਿਖੇ ਤਾਂ ਭਾਰਤੀ ਫੈਂਸ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਭਾਰਤ ਨੇ 2015 ਦੇ ਸੈਮੀਫਾਈਨਲ ਵਿਚ ਬੰਗਲਾਦੇਸ਼ ਨੂੰ ਇੱਕ ਕਰੀਬੀ ਮੁਕਾਬਲੇ ਵਿਚ ਹਰਾਇਆ ਸੀ। ਇਸਨੂੰ ਲੈ ਕੇ ਕੁਝ ਵਿਵਾਦ ਸਨ। ਬਾਅਦ ਵਿਚ ਫੈਂਸ ਦਰਮਿਆਨ ਇਹ ਤਨਾਅ ਵਧਦਾ ਚਲਿਆ ਗਿਆ।

ਰੋਹਿਤ ਫ਼ਾਰਮ ਵਿਚ
ਸ਼ਿਖਰ ਧਵਨ ਨੇ ਇਸ ਟੂਰਨਾਮੈਂਟ ਵਿਚ ਕਰੀਬ 200 ਦੌੜਾਂ ਬਣਾਈਆਂ ਹਨ। ਰੋਹਿਤ ਪਿਛਲੇ ਮੈਚ ਵਿਚ ਫ਼ਾਰਮ ਵਿਚ ਪਰਤੇ। 61 ਗੇਂਦਾਂ ਉੱਤੇ 89 ਦੌੜਾਂ ਬਣਾਈਆਂ। ਸੁਰੇਸ਼ ਰੈਨਾ ਦੋਨਾਂ ਟੀਮਾਂ ਵਿਚ ਇਸ ਫਾਰਮੇਟ ਵਿਚ ਸਭ ਤੋਂ ਜ਼ਿਆਦਾ ਅਨੁਭਵ ਵਾਲੇ ਖਿਡਾਰੀ ਹਨ। ਮਨੀਸ਼ ਪਾਂਡੇ ਭਾਵੇਂ ਹੀ ਬਹੁਤ ਜ਼ਿਆਦਾ ਟੀ-20 ਨਾ ਖੇਡੇ ਹੋਣ ਪਰ ਉਹ ਆਈ.ਪੀ.ਐੱਲ. ਵਿਚ 10 ਸਾਲ ਤੋਂ ਖੇਡ ਰਹੇ ਹਨ। ਸ਼ਾਰਦੁਲ ਠਾਕੁਰ ਕੋਲ ਤੇਜ਼ੀ ਨਾਲ ਗੇਂਦ ਨੂੰ ਸਵਿੰਗ ਕਰਾਉਣ ਦੀ ਸਮਰੱਥਾ ਹੈ। ਪਾਵਰ ਪਲੇ ਵਿਚ ਵਾਸ਼ਿੰਗਟਨ ਸੁੰਦਰ ਨੇ ਵਧੀਆਂ ਗੇਂਦਬਾਜ਼ੀ ਕੀਤੀ ਹੈ। ਵਿਜੇ ਸ਼ੰਕਰ ਵੀ ਗੇਂਦ ਅਤੇ ਬੱਲੇ ਤੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ।


Related News