ਭਾਰਤ ਨੇ ਫੀਫਾ ਰੈਂਕਿੰਗ ''ਚ 96ਵਾਂ ਸਥਾਨ ਹਾਸਲ ਕੀਤਾ

08/17/2018 8:40:05 AM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਨਵੀਂ ਫੀਫਾ ਵਿਸ਼ਵ ਰੈਂਕਿੰਗ 'ਚ ਇਕ ਸਥਾਨ ਦੇ ਫਾਇਦੇ ਨਾਲ 96ਵੇਂ ਸਥਾਨ 'ਤੇ ਪਹੁੰਚ ਗਈ ਹੈ। ਪਿਛਲੇ ਹਫਤੇ 97ਵੇਂ ਸਥਾਨ 'ਤੇ ਕਾਬਜ਼ ਸਟੀਫਨ ਕੋਂਸਟੇਨਟਾਈਨ ਦੀ ਟੀਮ ਜਾਰਜੀਆ ਦੇ ਨਾਲ ਸੰਯੁਕਤ ਤੌਰ 'ਤੇ 96ਵੇਂ ਸਥਾਨ 'ਤੇ ਹੈ। 

ਫੀਫਾ ਨੇ ਨਵੀਂ ਰੈਂਕਿੰਗ ਪ੍ਰਣਾਲੀ ਈ.ਐੱਲ.ਓ ਸ਼ੁਰੂ ਕੀਤੀ ਹੈ ਜਿਸ 'ਚ ਰਾਸ਼ਟਰੀ ਟੀਮ ਦੇ ਮੌਜੂਦਾ ਅੰਕਾਂ 'ਚ ਅੰਕ ਜੋੜੇ ਜਾਂ ਘਟਾਏ ਜਾਂਦੇ ਹਨ। ਸਾਬਕਾ ਚੈਂਪੀਅਨ ਭਾਰਤ ਫਿਲਹਾਲ ਅਗਲੇ ਮਹੀਨੇ ਬੰਗਲਾਦੇਸ਼ 'ਚ ਹੋਣ ਵਾਲੇ ਸੈਫ ਕੱਪ ਦੀ ਤਿਆਰੀ ਕਰ ਰਿਹਾ ਹੈ।


Related News