ਅਮੀਰਾਂ ਦੀ ਸੂਚੀ 'ਚ ਚੌਥੇ ਸਥਾਨ ਤੋਂ ਵੀ ਖਿਸਕ ਗਏ ਐਲੋਨ ਮਸਕ, ਜਾਣੋ ਕੌਣ-ਕੌਣ ਹੈ ਹੁਣ ਅੱਗੇ

Saturday, Apr 06, 2024 - 06:37 PM (IST)

ਅਮੀਰਾਂ ਦੀ ਸੂਚੀ 'ਚ ਚੌਥੇ ਸਥਾਨ ਤੋਂ ਵੀ ਖਿਸਕ ਗਏ ਐਲੋਨ ਮਸਕ, ਜਾਣੋ ਕੌਣ-ਕੌਣ ਹੈ ਹੁਣ ਅੱਗੇ

ਬਿਜ਼ਨੈੱਸ ਡੈਸਕ : ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਹਨਾਂ ਨੇ ਸ਼ੁੱਕਰਵਾਰ ਨੂੰ ਐਲੋਨ ਮਸਕ ਨੂੰ ਪਛਾੜ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਜ਼ੁਕਰਬਰਗ ਨਵੰਬਰ 2020 ਤੋਂ ਬਾਅਦ ਪਹਿਲੀ ਵਾਰ ਐਲੋਨ ਮਸਕ ਨੂੰ ਪਛਾੜ ਕੇ ਅੱਗੇ ਨਿਕਲੇ ਹਨ। ਟੈਸਲਾ ਦੇ ਸੀਈਓ ਮਸਕ ਮਾਰਚ ਤੱਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਸਨ ਪਰ ਹੁਣ ਉਹ ਚੌਥੇ ਨੰਬਰ 'ਤੇ ਖਿਸਕ ਗਏ ਹਨ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਐਲੋਨ ਮਸਕ ਤੇ ਜ਼ੁਕਰਬਰਗ ਦੀ ਜਾਇਦਾਦ 
ਦੱਸ ਦੇਈਏ ਕਿ ਇਸ ਸਾਲ ਐਲੋਨ ਮਸਕ ਦੀ ਜਾਇਦਾਦ ਵਿਚ 48.4 ਅਰਬ ਡਾਲਰ ਦੀ ਗਿਰਾਵਟ ਆਈ ਹੈ, ਜਦੋਂ ਕਿ ਜ਼ੁਕਰਬਰਗ ਦੀ ਜਾਇਦਾਦ ਵਿੱਚ 58.9 ਅਰਬ ਡਾਲਰ ਦਾ ਵਾਧਾ ਹੋਇਆ ਹੈ। ਫੇਸਬੁੱਕ ਦੀ ਮੂਲ ਕੰਪਨੀ ਮੈਟਾ ਪਲੇਟਫਾਰਮਸ ਦੇ ਸ਼ੇਅਰ ਸ਼ੁੱਕਰਵਾਰ ਨੂੰ ਰਿਕਾਰਡ ਉਚਾਈ 'ਤੇ ਪਹੁੰਚ ਗਏ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਜ਼ੁਕਰਬਰਗ 187 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਤੀਜੇ ਸਥਾਨ 'ਤੇ ਹਨ, ਜਦੋਂ ਕਿ ਮਸਕ 181 ਅਰਬ ਡਾਲਰ ਦੀ ਸੰਪਤੀ ਨਾਲ ਚੌਥੇ ਸਥਾਨ 'ਤੇ ਖਿਸਕ ਗਏ ਹਨ। ਜ਼ਕਰਬਰਗ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਭ ਤੋਂ ਅਮੀਰ ਵਿਅਕਤੀ ਹਨ, ਜਦਕਿ ਮਸਕ ਨੇ ਸਭ ਤੋਂ ਵੱਧ ਦੌਲਤ ਗੁਆ ਦਿੱਤੀ ਹੈ।

ਇਹ ਵੀ ਪੜ੍ਹੋ - ਰਿਕਾਰਡ ਤੇਜ਼ੀ ਤੋਂ ਬਾਅਦ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਰੇਟ

ਇਸ ਸਾਲ 34 ਫ਼ੀਸਦੀ ਡਿੱਗੇ ਟੈਸਲਾ ਦੇ ਸ਼ੇਅਰ 
ਸ਼ੁੱਕਰਵਾਰ ਨੂੰ ਜ਼ੁਕਰਬਰਗ ਦੀ ਕੁੱਲ ਜਾਇਦਾਦ ਵਿਚ 5.65 ਅਰਬ ਡਾਲਰ ਦਾ ਵਾਧਾ ਹੋਇਆ, ਜਦੋਂਕਿ ਮਸਕ ਦੀ ਕੁੱਲ ਜਾਇਦਾਦ 4.52 ਅਰਬ ਡਾਲਰ ਘਟ ਗਈ। ਜ਼ੁਕਰਬਰਗ 16 ਨਵੰਬਰ 2020 ਤੋਂ ਬਾਅਦ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਉਦੋਂ ਉਹਨਾਂ ਦੀ ਕੁੱਲ ਜਾਇਦਾਦ 105.6 ਅਰਬ ਡਾਲਰ ਸੀ, ਜਦੋਂ ਕਿ ਮਸਕ ਦੀ ਕੁੱਲ ਜਾਇਦਾਦ 102.1 ਅਰਬ ਡਾਲਰ ਸੀ। ਟੈਸਲਾ ਦੇ ਸ਼ੇਅਰ ਇਸ ਸਾਲ 34 ਫ਼ੀਸਦੀ ਡਿੱਗ ਗਏ ਅਤੇ S&P 500 ਸੂਚਕਾਂਕ ਵਿੱਚ ਸਭ ਤੋਂ ਵੱਧ ਖ਼ਰਾਬ ਪ੍ਰਦਰਸ਼ਨ ਕਰਨ ਵਾਲਾ ਸ਼ੇਅਰ ਬਣ ਗਿਆ। ਇਲੈਕਟ੍ਰਿਕ ਵਾਹਨਾਂ ਦੀ ਮੰਗ 'ਚ ਗਲੋਬਲ ਮੰਦੀ, ਚੀਨ 'ਚ ਵਧਦੀ ਮੁਕਾਬਲੇਬਾਜ਼ੀ ਅਤੇ ਜਰਮਨੀ 'ਚ ਉਤਪਾਦਨ ਦੀਆਂ ਸਮੱਸਿਆਵਾਂ ਕਾਰਨ ਕੰਪਨੀ ਨੂੰ ਨੁਕਸਾਨ ਹੋਇਆ ਹੈ। ਦੂਜੇ ਪਾਸੇ ਮੇਟਾ ਦਾ ਸਟਾਕ ਇਸਦੀ ਤਿਮਾਹੀ ਕਮਾਈ ਅਤੇ ਕੰਪਨੀ ਦੀ ਏਆਈ ਪਹਿਲਕਦਮੀਆਂ ਕਾਰਨ 49 ਫ਼ੀਸਦੀ ਵੱਧ ਚੁੱਕਾ ਹੈ। ਇਹ S&P 500 'ਤੇ ਪੰਜਵਾਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸ਼ੇਅਰ ਹੈ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਾਣੋ ਕੌਣ-ਕੌਣ ਹੈ ਹੁਣ ਅੱਗੇ
ਅਮੀਰਾਂ ਵਿਚ ਸੂਚੀ ਵਿਚ ਦੁਨੀਆ ਦੀ ਸਭ ਤੋਂ ਵੱਡੀ ਲਗਜ਼ਰੀ ਬ੍ਰਾਂਡ ਕੰਪਨੀ LVMH Moet Hennessy ਦੇ ਚੇਅਰਮੈਨ ਬਰਨਾਰਡ ਅਰਨੌਲਟ 223 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਪਹਿਲੇ ਸਥਾਨ 'ਤੇ ਹਨ ਅਤੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ 207 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਦੂਜੇ ਸਥਾਨ 'ਤੇ ਹਨ। ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ 153 ਅਰਬ ਡਾਲਰ ਨਾਲ ਪੰਜਵੇਂ ਸਥਾਨ 'ਤੇ ਹਨ। ਇਸ ਦੇ ਨਾਲ ਹੀ ਸਟੀਵ ਬਾਲਮਰ (147 ਅਰਬ ਡਾਲਰ) ਛੇਵੇਂ ਨੰਬਰ 'ਤੇ ਵਾਰੇਨ ਬਫੇ (138 ਅਰਬ ਡਾਲਰ) ਸੱਤਵੇਂ 'ਤੇ, ਲੈਰੀ ਪੇਜ (138 ਅਰਬ ਡਾਲਰ) ਨਾਲ ਅੱਠਵੇਂ, ਲੈਰੀ ਐਲੀਸਨ (137 ਅਰਬ ਡਾਲਰ) ਨਾਲ ਨੌਵੇਂ ਅਤੇ ਸਰਗੇਈ ਬ੍ਰਿਨ (131 ਅਰਬ ਡਾਲਰ) ਨਾਲ ਦਸਵੇਂ ਨੰਬਰ 'ਤੇ ਹਨ। ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 112 ਅਰਬ ਡਾਲਰ ਦੀ ਸੰਪਤੀ ਨਾਲ 11ਵੇਂ ਸਥਾਨ 'ਤੇ ਹਨ ਅਤੇ ਗੌਤਮ ਅਡਾਨੀ 104 ਅਰਬ ਡਾਲਰ ਦੀ ਸੰਪਤੀ ਨਾਲ 14ਵੇਂ ਸਥਾਨ 'ਤੇ ਹਨ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News